ਬਾਲੀਵੁੱਡ 'ਚ ਧਾਕ ਜਮਾਉਣ ਵਾਲੇ ਸੰਨੀ ਦਿਓਲ ਸਿਆਸਤ 'ਚ ਨਹੀਂ ਕਰ ਸਕੇ ਕੁੱਝ ਖ਼ਾਸ

Friday, Dec 29, 2023 - 02:03 PM (IST)

ਬਾਲੀਵੁੱਡ 'ਚ ਧਾਕ ਜਮਾਉਣ ਵਾਲੇ ਸੰਨੀ ਦਿਓਲ ਸਿਆਸਤ 'ਚ ਨਹੀਂ ਕਰ ਸਕੇ ਕੁੱਝ ਖ਼ਾਸ

ਗੁਰਦਾਸਪੁਰ : ਅਦਾਕਾਰ ਤੋਂ ਸਿਆਸਤਦਾਨ ਬਣੇ ਸੰਸਦ ਮੈਂਬਰ ਸੰਨੀ ਦਿਓਲ ਨੇ ਭਾਵੇਂ ਹੀ ਬਾਲੀਵੁੱਡ 'ਚ ਆਪਣੀ ਧਾਕ ਜਮਾਈ ਹੈ ਪਰ ਸਿਆਸਤ 'ਚ ਉਹ ਕੁੱਝ ਖ਼ਾਸ ਨਹੀਂ ਕਰ ਸਕੇ। ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਗੁਰਦਾਸਪੁਰ ਤੋਂ ਚੋਣਾਂ ਜਿੱਤ ਕੇ ਸੰਸਦ ਪੁੱਜੇ ਸੰਨੀ ਦਿਓਲ ਨੇ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਸਿਰਫ 4 ਸਵਾਲ ਹੀ ਪੁੱਛੇ ਹਨ। ਉਨ੍ਹਾਂ ਦੀ ਸੰਸਦ 'ਚ ਮੌਜੂਦਗੀ ਵੀ 17 ਫ਼ੀਸਦੀ ਦੇ ਕਰੀਬ ਹੀ ਰਹੀ ਹੈ। ਉਹ ਆਪਣੇ ਇਲਾਕੇ 'ਚ ਵੀ ਬਹੁਤ ਘੱਟ ਦਿਖਾਈ ਦਿੰਦੇ ਹਨ, ਜਿਸ ਕਾਰਨ ਲੋਕਾਂ 'ਚ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 35 ਲੱਖ ਰਾਸ਼ਨ ਕਾਰਡਧਾਰਕਾਂ ਲਈ ਚਿੰਤਾ ਭਰੀ ਖ਼ਬਰ, ਪੜ੍ਹੋ ਕੀ ਹੈ ਪੂਰਾ ਮਾਮਲਾ

ਹਾਲਾਂਕਿ ਸੰਨੀ ਦਿਓਲ ਨੇ ਪਿਛਲੇ ਦਿਨੀਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਸਿਆਸੀ ਗਲਿਆਰਿਆਂ 'ਚ ਚਰਚਾ ਛਿੜੀ ਹੋਈ ਹੈ। ਇਲਾਕੇ ਦੇ ਵਿਕਾਸ 'ਚ ਵੀ ਉਨ੍ਹਾਂ ਦਾ ਕੋਈ ਬਹੁਤ ਯੋਗਦਾਨ ਨਹੀਂ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਪ੍ਰਤੀ ਲੋਕਾਂ 'ਚ ਬੇਹੱਦ ਜ਼ਿਆਦਾ ਨਾਰਾਜ਼ਗੀ ਭਰੀ ਹੋਈ ਹੈ। ਕਈ ਵਾਰ ਹਲਕੇ ਦੇ ਵੱਖ-ਵੱਖ ਖੇਤਰਾਂ 'ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਤੱਕ ਵੀ ਲੱਗ ਚੁੱਕੇ ਹਨ।

ਇਹ ਵੀ ਪੜ੍ਹੋ : ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਕੀਤੇ ਗਏ ਸਖ਼ਤ ਹੁਕਮ

ਦੱਸਣਯੋਗ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਉਨ੍ਹਾਂ ਨੂੰ ਗੁਰਦਾਸਪੁਰ ਤੋਂ ਆਪਣੀ ਉਮੀਦਵਾਰ ਐਲਾਨਿਆ ਸੀ। ਸੰਨੀ ਦਿਓਲ ਨੇ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ 82,459 ਵੋਟਾਂ ਨਾਲ ਹਰਾਇਆ ਸੀ। ਇਸ ਤਂ ਪਹਿਲਾਂ ਅਦਾਕਾਰ ਤੋਂ ਸੰਸਦ ਮੈਂਬਰ ਬਣੇ ਵਿਨੋਦ ਖੰਨਾ ਨੇ 1998, 1999, 2004 ਅਤੇ 2014 'ਚ ਚਾਰ ਵਾਰ ਗੁਰਦਾਸਪੁਰ ਦੀ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਸਾਲ 2017 'ਚ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਇਹ ਸੀਟ ਖ਼ਾਲੀ ਹੋ ਗਈ ਸੀ। ਇਸ ਤੋਂ ਬਾਅਦ ਇੱਥੇ ਹੋਈ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੇ ਸੁਨੀਲ ਜਾਖੜ ਨੇ ਇਸ ਸੀਟ 'ਤੇ ਜਿੱਤ ਦਰਜ ਕੀਤੀ ਸੀ।

ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


 


author

Babita

Content Editor

Related News