ਗੁਰਪ੍ਰੀਤ ਪਲਹੇਰੀ ਨੂੰ ਨੁਮਾਇੰਦਾ ਨਿਯੁਕਤ ਕਰਨ 'ਤੇ ਸੰਨੀ ਦਿਓਲ ਦਾ ਪਹਿਲਾ ਪ੍ਰਤੀਕਰਮ

Tuesday, Jul 02, 2019 - 06:44 PM (IST)

ਗੁਰਪ੍ਰੀਤ ਪਲਹੇਰੀ ਨੂੰ ਨੁਮਾਇੰਦਾ ਨਿਯੁਕਤ ਕਰਨ 'ਤੇ ਸੰਨੀ ਦਿਓਲ ਦਾ ਪਹਿਲਾ ਪ੍ਰਤੀਕਰਮ

ਗੁਰਦਾਸਪੁਰ— ਲੇਖਕ ਅਤੇ ਫਿਲਮ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਆਪਣਾ ਨੁਮਾਇੰਦਾ ਨਿਯੁਕਤ ਕਰਨ 'ਤੇ ਸੰਨੀ ਦਿਓਲ ਨੇ ਆਪਣਾ ਪਹਿਲਾ ਪ੍ਰਤੀਕਰਮ ਦਿੱਤਾ ਹੈ। ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਆਪਣਾ ਪੀ. ਏ. ਨਿਯੁਕਤ ਕੀਤਾ ਹੈ ਅਤੇ ਬਿਨਾਂ ਕਿਸੇ ਕਾਰਨ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਸੰਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਗੁਰਦਾਸਪੁਰ ਦੇ ਵਿਕਾਸ ਕਾਰਜਾਂ 'ਚ ਕੋਈ ਵੀ ਰੁਕਾਵਟ ਨਾ ਆਵੇ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਵੀ ਗੁਰਦਸਾਪੁਰ ਦੇ ਵਿਕਾਸ ਕਾਰਜ ਹੁੰਦੇ ਰਹਿਣ। ਉਨ੍ਹਾਂ ਦੇ ਗੁਰਦਾਸਪੁਰ ਤੋਂ ਬਾਹਰ ਹੋਣ 'ਤੇ ਪਲਹੇਰੀ ਜੀ ਉਨ੍ਹਾਂ ਦਾ ਸਾਰਾ ਕੰਮ ਦੇਖਣਗੇ, ਇਸੇ ਕਰਕੇ ਉਨ੍ਹਾਂ ਨੇ ਪਲਹੇਰੀ ਨੂੰ ਪੀ. ਏ. ਦੇ ਤੌਰ 'ਤੇ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਸੰਸਦ ਮੈਂਬਰ ਸੰਨੀ ਦਿਓਲ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਦਿੱਤੀ। 

PunjabKesariਜ਼ਿਕਰਯੋਗ ਹੈ ਕਿ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਨੇ ਵੱਡਾ ਫੈਸਲਾ ਲੈਂਦੇ ਹੋਏ ਲੇਖਕ ਅਤੇ ਫਿਲਮ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਗੁਰਦਾਸਪੁਰ ਸੰਸਦੀ ਹਲਕੇ ਤੋਂ ਆਪਣਾ ਨੁਮਾਇੰਦਾ ਬਣਾਇਆ ਹੈ। ਸੰਨੀ ਦਿਓਲ ਵੱਲੋਂ ਲਿਖੇ ਇਕ ਪੱਤਰ 'ਚ ਕਿਹਾ ਗਿਆ ਹੈ ਕਿ ਗੁਰਪ੍ਰੀਤ ਸਿੰਘ ਹੀ ਹਲਕੇ 'ਚ ਅਹਿਮ ਮੀਟਿੰਗਾਂ ਦੀ ਅਗਵਾਈ ਕਰਨਗੇ। ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਕੰਮਕਾਜ ਦੇਖਣਗੇ।


author

shivani attri

Content Editor

Related News