ਪਠਾਨਕੋਟ ਪਹੁੰਚੇ ਸੰਨੀ ਦਿਓਲ ਦਾ ਨੌਜਵਾਨਾਂ ਵਲੋਂ ਵਿਰੋਧ, ਲਗਾਏ ਇਹ ਦੋਸ਼
Saturday, Sep 05, 2020 - 08:05 PM (IST)
ਪਠਾਨਕੋਟ (ਧਰਮਿੰਦਰ) : ਕੋਰੋਨ ਮਹਾਮਾਰੀ ਦੀ ਆਫ਼ਤ ਦਰਮਿਆਨ ਲਗਭਗ ਪੰਜ ਮਹੀਨੇ ਬਾਅਦ ਪਠਾਨਕੋਟ ਪਹੁੰਚੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਨੂੰ ਇਕ ਵਾਰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਹੈ। ਦੋਸ਼ ਹੈ ਕਿ ਪਠਾਨਕੋਟ ਪਹੁੰਚੇ ਸੰਨੀ ਦਿਓਲ ਨੂੰ ਜਦੋਂ ਕੁਝ ਲੋਕਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮਿਲਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਚੱਲਦੇ ਬੇਰੋਜ਼ਗੁਰ ਨੌਜਵਾਨਾਂ ਵਲੋਂ ਉਨ੍ਹਾਂ ਦੀ ਕੋਠੀ ਦਾ ਘਿਰਾਓ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ : ਦੁਬਈ ਤੋਂ ਅੰਮ੍ਰਿਤਸਰ ਪੁੱਜੀ ਉਡਾਣ 'ਚ ਤਲਾਸ਼ੀ ਦੌਰਾਨ ਹੋਇਆ ਵੱਡਾ ਖੁਲਾਸਾ, ਸੁਰੱਖਿਆ ਏਜੰਸੀਆਂ ਵੀ ਹੈਰਾਨ
ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਚੋਣਾਂ ਸੀ ਤਾਂ ਉਹ ਵੋਟ ਮੰਗਣ ਲਈ ਹਰ ਵਿਅਕਤੀ ਕੋਲ ਜਾ ਰਹੇ ਸਨ ਪਰ ਅੱਜ ਜਦੋਂ ਆਵਾਮ ਨੂੰ ਉਨ੍ਹਾਂ ਦੀ ਜ਼ਰੂਰਤ ਹੈ ਤਾਂ ਉਹ ਮਿਲਣ ਲਈ ਸਮਾਂ ਤਕ ਨਹੀਂ ਦੇ ਰਹੇ ਹਨ। ਨੌਜਵਾਨਾਂ ਨੇ ਮੰਗ ਕੀਤੀ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਕੋਲ ਕੋਈ ਰੋਜ਼ਗਾਰ ਨਹੀਂ ਸੀ ਪਰ ਸਾਂਸਦ ਨੇ ਉਨ੍ਹਾਂ ਦੀ ਸਾਰ ਤਕ ਨਹੀਂ ਲਈ, ਜਿਸ ਦੇ ਚੱਲਦੇ ਅੱਜ ਉਹ ਆਪਣੇ ਸਾਂਸਦ ਕੋਲੋਂ ਰੋਜ਼ਗਾਰ ਮੰਗਣ ਆਏ ਸਨ ਪਰ ਉਨ੍ਹਾਂ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ ਗਿਆ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਸੰਨੀ ਦਿਓਲ ਦਾ ਵਿਰੋਧ ਹੋਇਆ ਹੋਵੇ, ਇਸ ਤੋਂ ਪਹਿਲਾਂ ਵੀ ਕਾਂਗਰਸੀਆਂ ਵਲੋਂ ਕਈ ਵਾਰ ਸੰਨੀ ਦਿਓਲ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਨੌਜਵਾਨ ਨੂੰ ਗੋਲੀ ਮਾਰ ਕੇ ਖੋਹੀ ਵਰਨਾ ਕਾਰ, ਪੁਲਸ ਨੇ ਜਾਰੀ ਕੀਤਾ ਅਲਰਟ