ਪਠਾਨਕੋਟ ''ਚ ਮੁੜ ਲੱਗੇ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ

05/19/2020 7:56:25 PM

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਵਿਚ ਯੂਥ ਕਾਂਗਰਸ ਨੇ ਵੱਖਰੇ ਅੰਦਾਜ਼ 'ਚ ਸਾਂਸਦ ਸੰਨੀ ਦਿਓਲ ਖਿਲਾਫ ਰੋਸ ਜ਼ਾਹਰ ਕੀਤਾ ਹੈ। ਜੰਮੂ-ਅੰਮ੍ਰਿਤਸਰ ਹਾਈਵੇ 'ਤੇ ਪੈਂਦੇ ਹਲਕਾ ਸੁਜਾਨਪੁਰ ਦੇ ਪੰਜ ਨੰਬਰ ਪੁਲ 'ਤੇ ਕਾਂਗਰਸੀ ਆਗੂ ਤੇ ਵਰਕਰ ਪਠਾਨਕੋਟ-ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਨੂੰ ਲੱਭਦੇ ਹੋਏ ਨਜ਼ਰ ਆਏ ਅਤੇ ਗੁਰਦਾਸਪੁਰ ਨੂੰ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਨੂੰ ਪੁੱਛਦੇ ਦੇਖੇ ਗਏ ਕਿ ਕੀ ਉਨ੍ਹਾਂ ਨੇ ਸਾਂਸਦ ਸੰਨੀ ਦਿਓਲ ਨੂੰ ਕਿਤੇ ਦੇਖਿਆ ਹੈ। ਇਸ ਮੌਕੇ ਉਨ੍ਹਾਂ ਦੇ ਹੱਥ ਵਿਚ ਸੰਨੀ ਦਿਓਲ ਦੇ ਪੋਸਟਰ ਜਿਨ੍ਹਾਂ 'ਤੇ ਲਿਖਿਆ ਹੋਇਆ ਸੀ ਕਿ ਸਾਡਾ ਸਾਂਸਦ ਗੁੰਮਸ਼ੁਦਾ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਜਗ੍ਹਾ-ਜਗ੍ਹਾ ਲਗਾ ਦਿੱਤੇ।

ਇਹ ਵੀ ਪੜ੍ਹੋ :  ਸਰਕਾਰ ਦਾ ਵੱਡਾ ਐਲਾਨ, ਕੋਰੋਨਾ ਨੂੰ ਹਰਾਉਣ ਲਈ ਆਯੁਰਵੇਦਿਕ ਦਵਾਈ ਬਣਾਉਣ ਦਾ ਫੈਸਲਾ 

PunjabKesari

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਦੇਸ਼ ਵਿਚ ਕੋਰੋਨਾ ਵਰਗੀ ਮਹਾਮਾਰੀ ਫੈਲੀ ਹੋਈ ਹੈ ਅਤੇ ਲੋਕ ਕਿਤੇ ਨਾ ਕਿਤੇ ਭੁੱਖ ਨਾਲ ਮਰ ਰਹੇ ਹਨ। ਅਜਿਹੇ ਸਮੇਂ 'ਚ ਲੋਕਾਂ ਦੀ ਇਕ ਹੀ ਸੋਚ ਹੁੰਦੀ ਹੈ ਕਿ ਉਨ੍ਹਾਂ ਦਾ ਹਰਮਨ ਪਿਆਰਾ ਲੀਡਰ ਉਨ੍ਹਾਂ ਦੀ ਸਾਰ ਲਵੇ ਪਰ ਸਾਡੇ ਸਾਂਸਦ ਸਾਹਿਬ ਜਦੋਂ ਤੋਂ ਲੋਕ ਸਭਾ 'ਚ ਪਹੁੰਚੇ ਹਨ ਗਾਇਬ ਹੀ ਹੋ ਗਏ ਹਨ। ਇਸ ਦੌਰਾਨ ਕਾਂਗਰਸ ਦੇ ਜ਼ਿਲਾ ਪ੍ਰਧਾਨ ਤੋਸ਼ਿਤ ਮਹਾਜਨ ਨੇ ਕਿਹਾ ਕਿ ਉਹ ਵੀ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ ਫਿਰ ਅਜਿਹੇ ਸਮੇਂ ਵਿਚ ਸਾਡੇ ਸਾਂਸਦ ਕਿੱਥੇ ਗੁਆਚ ਗਏ ਹਨ।

ਇਹ ਵੀ ਪੜ੍ਹੋ : ਚੀਫ਼ ਸੈਕਟਰੀ ਦੇ ਬਾਈਕਾਟ ਦਾ ਐਲਾਨ ਹਵਾ-ਹਵਾਈ, ਮੰਤਰੀਆਂ ਨਾਲ ਹੋਈ ਬੈਠਕ 


Gurminder Singh

Content Editor

Related News