ਸਨੀ ਦਿਓਲ ਦੇ ਕਹਿਣ ''ਤੇ ਵੀ ਜੀ.ਐੱਨ.ਡੀ. ਹਪਸਤਾਲ ਨੇ ਮਰੀਜ ਨੂੰ ਨਹੀਂ ਕੀਤਾ ਰੈਫਰ

09/10/2019 12:03:25 PM

ਅੰਮ੍ਰਿਤਸਰ (ਵੈੱਬ ਡੈਸਕ) : ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਨੇ ਐਤਵਾਰ ਨੂੰ ਕੇ.ਡੀ. ਹਸਪਤਾਲ ਦੇ ਨਿਊਰੋਸਰਜਨ ਡਾ. ਜਯੰਤ ਚਾਵਲਾ ਨਾਲ ਫੋਨ 'ਤੇ ਬਟਾਲਾ ਬਲਾਸਟ ਵਿਚ ਜ਼ਖਮੀ ਸੁਖਦੇਵ ਸਿੰਘ ਦੀ ਸਰਜਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਜਵਾਬ ਮਿਲਿਆ ਕਿ ਅਜੇ ਤੱਕ ਮਰੀਜ ਉਨ੍ਹਾਂ ਦੇ ਹਸਪਤਾਲ ਵਿਚ ਆਇਆ ਹੀ ਨਹੀਂ ਹੈ। ਉਥੇ ਹੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਟੈਂਡੈਂਟ ਡਾ. ਜਗਦੇਵ ਸਿੰਘ ਕੁਲਾਰ ਦਾ ਕਹਿਣਾ ਹੈ ਕਿ ਮਰੀਜ ਦੀ ਫਿਟਨੈੱਸ ਅਤੇ ਡਾਕਟਰ ਦੀ ਸਲਾਹ ਦੇ ਬਾਅਦ ਹੀ ਮਰੀਜ ਨੂੰ ਨਿੱਜੀ ਹਪਸਤਾਲ ਵਿਚ ਸ਼ਿਫਟ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਗੁਰੂ ਨਾਨਕ ਦੇਵ ਹਪਸਤਾਲ ਪਹੁੰਚੇ ਸਨੀ ਦਿਓਲ ਨੇ ਬਟਾਲਾ ਪਟਾਕਾ ਫੈਕਟਰੀ ਬਲਾਸਟ ਵਿਚ ਜ਼ਖਮੀ ਹੋਏ ਸੁਖਦੇਵ ਸਿੰਘ ਦੀ ਸਰਜਰੀ ਕਰਨ ਲਈ 6 ਸਤੰਬਰ ਨੂੰ ਕੇ.ਡੀ. ਹਸਪਤਾਲ ਦੇ ਨਿਊਰੋਸਰਜਨ ਡਾ. ਜਯੰਤ ਚਾਵਲਾ ਨੂੰ ਕਿਹਾ ਸੀ। ਐਤਵਾਰ ਨੂੰ ਡਾ. ਜਯੰਤ ਚਾਵਲਾ ਨਾਲ ਫੋਨ 'ਤੇ ਗੱਲਬਾਤ ਦੌਰਾਨ ਮਰੀਜ ਦੇ ਆਉਣ ਸਬੰਧੀ ਇਨਕਾਰ ਕਰਨ 'ਤੇ ਸਨੀ ਨਾਰਾਜ਼ ਹੋ ਗਏ। ਇਸ ਤੋਂ ਬਾਅਦ ਸਨੀ ਦਿਓਲ ਦੇ ਕਰੀਬੀਆਂ ਨੇ ਗੁਰੂ ਨਾਨਕ ਦੇਵ ਹਪਸਤਾਲ ਪ੍ਰਸ਼ਾਸਨ ਨੂੰ ਇਸ ਵਿਸ਼ੇ ਬਾਰੇ ਪੁੱਛਿਆ ਅਤੇ ਫਟਕਾਰ ਲਗਾਈ। ਉਦੋਂ ਮਰੀਜ ਨੂੰ ਰੈਫਰ ਕੀਤਾ ਗਿਆ ਅਤੇ ਸੋਮਵਾਰ ਨੂੰ ਉਸ ਦਾ ਆਪਰੇਸ਼ਨ ਹਇਆ। ਡਾ. ਜਯੰਤ ਨੇ ਕਿਹਾ ਕਿ ਮਰੀਜ ਦੇ ਇਲਾਜ ਦਾ ਖਰਚ ਸਨੀ ਚੁੱਕਣਗੇ।


cherry

Content Editor

Related News