ਸੰਨੀ ਦਿਓਲ ''ਚ ਵਿਨੋਦ ਖੰਨਾ ਨੂੰ ਦੇਖਦੇ ਹਨ ਗੁਰਦਾਸਪੁਰੀਏ (ਵੀਡੀਓ)

Saturday, Apr 27, 2019 - 04:39 PM (IST)

ਗੁਰਦਾਸਪੁਰ (ਬਿਊਰੋ) : ਲੋਕ ਸਭਾ ਚੋਣਾਂ ਲਈ ਹਰ ਪਾਰਟੀ ਵਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਗੁਰਦਾਸਪੁਰ 'ਚ ਵੀ ਬੀ. ਜੇ. ਪੀ. ਵਲੋਂ ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਜਦੋਂਕਿ ਕਾਂਗਰਸ ਵਲੋਂ ਸੁਨੀਲ ਜਾਖ਼ੜ ਨੂੰ ਟਿਕਟ ਦਿੱਤੀ ਗਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵਲੋਂ ਪੀਟਰ ਮਸੀਹ ਅਤੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਲੋਂ ਲਾਲ ਚੰਦ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਜਦੋਂ 'ਜਗਬਾਣੀ ਦੇ ਰਿਪੋਰਟਰ ਵਲੋਂ ਗੁਰਦਾਸਪੁਰ ਹਲਕੇ 'ਚ ਚੋਣਾਂ ਨੂੰ ਲੈ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿਛਲੀਆਂ ਲੋਕ ਸਭ ਚੋਣਾਂ 'ਚ ਅਸੀਂ ਸੁਨੀਲ ਜਾਖੜ ਨੂੰ ਵੋਟ ਪਾਈ ਸੀ, ਜੇ ਇਸ ਵਾਰ ਵੀ ਉਹ ਇੱਥੇ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਹੀ ਵੋਟ ਪਾਵਾਂਗੇ। ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਅਸੀਂ ਸੰਨੀ ਦਿਓਲ 'ਚ ਵਿਨੋਦ ਖੰਨਾ ਨੂੰ ਦੇਖਦੇ ਹਾਂ, ਕਿਉਂਕਿ ਅਸੀਂ ਸੰਨੀ ਦਿਓਲ ਨੂੰ ਸਿਰਫ ਫਿਲਮਾਂ 'ਚ ਦੇਖਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਸੁਨੀਲ ਜਾਖੜ ਸੁਲਝੇ ਹੋਏ ਇਨਸਾਨ ਹਨ। ਲੋਕਾਂ ਨੇ ਦੱਸਿਆ ਕਿ ਅਫਸੋਸ ਦੀ ਗੱਲ ਹੈ ਕਿ ਸਾਰੇ ਲੀਡਰ ਸਿਰਫ ਚੋਣਾਂ ਦਰਮਿਆਨ ਹੀ ਇੱਥੇ ਆਉਂਦੇ ਹਨ। ਇੱਥੇ ਮੁੱਖ ਮੁੱਦਾ ਬੇਰੋਜ਼ਗਾਰੀ ਦਾ ਹੈ, ਜੋ ਕਿਸੇ ਵੀ ਲੀਡਰ ਨੇ ਇਸ ਨੂੰ ਖ਼ਤਮ ਨਹੀਂ ਕੀਤਾ। ਸੰਨੀ ਦਿਓਲ ਬਾਰੇ ਬੋਲਦੇ ਹੋਏ ਲੋਕਾਂ ਨੇ ਦੱਸਿਆ ਕਿ ਸੰਨੀ ਦਿਓਲ ਨਵਾਂ ਉਮੀਦਵਾਰ ਹੈ ਅਜੇ ਉਸ ਬਾਰੇ ਕੁਝ ਨਹੀਂ ਪਤਾ, ਇਸ ਕਰਕੇ ਅਸੀਂਂ ਉਸ ਬਾਰੇ ਕੁਝ ਨਹੀਂ ਕਹਿ ਸਕਦੇ। ਅਸੀਂ ਸੰਨੀ ਦਿਓਲ ਨੂੰ ਸਿਰਫ ਫਿਲਮਾਂ 'ਚ ਦੇਖਿਆ ਹੈ ਪਰ ਜੇਕਰ ਸੰਨੀ ਦਿਓਲ ਨੂੰ ਅਸੀਂ ਸ਼ਿਕਾਇਤ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਕਿਸ ਤਰ੍ਹਾਂ ਕਰੀਏ? ਉਨ੍ਹਾਂ ਦਾ ਤਾਂ ਇੱਥੇ ਕੋਈ ਆਫਿਸ ਨਹੀਂ ਹੈ? ਮਰਹੂਮ ਵਿਨੋਦ ਖੰਨਾ ਦੇ ਕੰਮਾਂ ਦੀ ਤਾਰੀਫ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਵਿਨੋਦ ਖੰਨਾ ਇੱਥੇ ਬਹੁਤ ਕੰਮ ਕਰ ਗਏ ਹਨ, ਜਿਨ੍ਹਾਂ ਨੂੰ ਅਸੀਂ ਭੁੱਲ ਨਹੀਂ ਸਕਦੇ। ਦੱਸਣਯੋਗ ਹੈ ਕਿ ਗੁਰਦਾਸਪੁਰੀਏ ਲੋਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਉਮੀਦਵਾਰ ਲੋਕਲ ਮਿਲੇ।


author

Anuradha

Content Editor

Related News