ਲੁਧਿਆਣਾ ਤੋਂ ਚੁਣੇ ਗਏ 8ਵੇਂ ਰਾਜ ਸਭਾ ਮੈਂਬਰ ਹਨ ਸੰਨੀ ਅਰੋੜਾ

Tuesday, Mar 22, 2022 - 03:59 PM (IST)

ਲੁਧਿਆਣਾ ਤੋਂ ਚੁਣੇ ਗਏ 8ਵੇਂ ਰਾਜ ਸਭਾ ਮੈਂਬਰ ਹਨ ਸੰਨੀ ਅਰੋੜਾ

ਲੁਧਿਆਣਾ (ਹਿਤੇਸ਼) : ਆਮ ਆਦਮੀ ਪਾਰਟੀ ਵੱਲੋਂ ਬਣਾਏ ਗਏ 5 ਰਾਜ ਸਭਾ ਮੈਂਬਰਾਂ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ, ਜਿਸ ਦਾ ਮੁੱਖ ਕਾਰਨ ਪੰਜਾਬ ਦੇ ਬਾਹਰ ਤੋਂ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੂੰ ਸ਼ਾਮਲ ਕਰਨਾ ਹੈ। ਹਾਲਾਂਕਿ ਪੰਜਾਬ ਤੋਂ ਵੀ 3 ਮੈਂਬਰਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ 'ਚ ਕ੍ਰਿਕਟਰ ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਜਲੰਧਰ ਅਤੇ ਸੰਜੀਵ ਅਰੋੜਾ ਲੁਧਿਆਣਾ ਤੋਂ ਸਬੰਧਿਤ ਹੈ। ਜਿੱਥੇ ਤੱਕ ਲੁਧਿਆਣਾ ਨਾਲ ਸਬੰਧ ਰੱਖਣ ਵਾਲੇ ਹੁਣ ਤੱਕ ਬਣਾਏ ਗਏ ਰਾਜ ਸਭਾ ਮੈਂਬਰਾਂ ਦਾ ਸਵਾਲ ਹੈ, ਉਨ੍ਹਾਂ 'ਚ ਸੰਨੀ ਅਰੋੜਾ 8ਵੇਂ ਨੰਬਰ 'ਤੇ ਹਨ। ਭਾਵੇਂ ਹੀ ਇਸ ਤੋਂ ਪਹਿਲਾਂ ਬਣਾਏ ਗਏ ਸਾਰੇ ਰਾਜ ਸਭਾ ਮੈਂਬਰ ਸਿਆਸੀ ਪਿਛੋਕੜ ਦੇ ਸਨ ਪਰ ਗੈਰ ਸਿਆਸੀ ਹੋਣ ਨਾਲ ਇੰਡਸਟਰੀ ਦੀ ਕੈਟੇਗਰੀ 'ਚੋਂ ਸੰਨੀ ਅਰੋੜਾ ਦਾ ਪਹਿਲਾ ਨੰਬਰ ਹੈ।
ਹੁਣ ਤੱਕ ਇਹ ਰਹੇ ਹਨ ਲੁਧਿਆਣਾ ਤੋਂ ਰਾਜ ਸਭਾ ਸੰਸਦ ਮੈਂਬਰ
ਸੁਖਦੇਵ ਸਿੰਘ ਲਿਬੜਾ, ਜਗਦੇਵ ਸਿੰਘ ਤਲਵੰਡੀ, ਸਤਪਾਲ ਮਿੱਤਲ, ਜਾਗੀਰ ਸਿੰਘ ਦਰਦਸ ਮੋਹਿੰਦਰ ਸਿੰਘ ਕਲਿਆਣ, ਲਾਲਾ ਲਾਜਪਤ ਰਾਏ, ਸ਼ਮਸ਼ੇਰ ਸਿੰਘ ਦੂਲੋ


author

Babita

Content Editor

Related News