ਸੁਨੀਲ ਜਾਖੜ ਪੰਜਾਬ 'ਚ ਆਏ ਹੜ੍ਹਾਂ ਦੇ ਮਾਮਲੇ 'ਚ ਅੱਜ ਰਾਜਪਾਲ ਪੁਰੋਹਿਤ ਨਾਲ ਕਰਨਗੇ ਮੁਲਾਕਾਤ

Thursday, Jul 27, 2023 - 11:27 AM (IST)

ਸੁਨੀਲ ਜਾਖੜ ਪੰਜਾਬ 'ਚ ਆਏ ਹੜ੍ਹਾਂ ਦੇ ਮਾਮਲੇ 'ਚ ਅੱਜ ਰਾਜਪਾਲ ਪੁਰੋਹਿਤ ਨਾਲ ਕਰਨਗੇ ਮੁਲਾਕਾਤ

ਚੰਡੀਗੜ੍ਹ- ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅੱਜ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਚੰਡੀਗੜ੍ਹ ਵਿਖੇ ਪੰਜਾਬ ਰਾਜਭਵਨ ਵਿਚ ਮੀਟਿੰਗ ਕਰਨਗੇ। ਜਾਖੜ ਰਾਜਪਾਲ ਨੂੰ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਮੌਜੂਦਾ ਸਥਿਤੀ ਬਾਰੇ ਜਾਣੂੰ ਕਰਵਾਉਣਗੇ। ਸੁਨੀਲ ਜਾਖੜ ਪੰਜਾਬ ਰਾਜ ਭਵਨ ਦੇ ਗੇਟ 'ਤੇ ਰਾਜਪਾਲ ਪੁਰੋਹਿਤ ਨਾਲ ਮੀਟਿੰਗ ਦੌਰਾਨ ਹੋਈ ਗੱਲਬਾਤ ਬਾਰੇ ਮੀਡੀਆ ਨੂੰ ਜਾਣਕਾਰੀ ਦੇਣਗੇ। ਭਾਜਪਾ ਆਪਣੇ ਪੱਧਰ 'ਤੇ ਕੀ-ਕੀ ਪ੍ਰਬੰਧ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਲਈ ਕੀ ਤਿਆਰੀਆਂ ਕੀਤੀਆਂ ਜਾਣਗੀਆਂ, ਇਸ ਬਾਰੇ ਸੁਨੀਲ ਜਾਖੜ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ- ਪੌਂਗ ਡੈਮ 'ਚੋਂ ਮੁੜ ਛੱਡਿਆ ਗਿਆ 44 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ

ਪੰਜਾਬ 'ਚ ਸਤਲੁਜ, ਰਾਵੀ, ਘੱਗਰ ਦਰਿਆ ਉਫ਼ਾਨ 'ਤੇ ਵਹਿ ਰਹੇ ਹਨ। ਹੜ੍ਹ ਦੇ ਤੇਜ਼ ਵਹਾਅ ਕਾਰਨ ਕਈ ਥਾਵਾਂ ’ਤੇ ਬਚਾਅ ਲਈ ਬਣਾਏ ਪੁਲ ਡਿੱਗਣ ਕਾਰਨ ਪਿੰਡ ਪਾਣੀ ਵਿੱਚ ਡੁੱਬ ਗਏ। ਲੋਕਾਂ ਦੀ ਮੌਤ ਹੋ ਗਈ। ਕੁਝ ਲੋਕਾਂ ਦੀ ਹੀ ਪਛਾਣ ਕੀਤੀ ਅਤੇ ਕਈਆਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕਈ ਪਸ਼ੂ ਵੀ ਮਾਰੇ ਗਏ ਹਨ। ਦਵਾਈਆਂ ਅਤੇ ਲੋਕਾਂ ਦੇ ਖ਼ਾਣ-ਪੀਣ ਦੀ ਸਮੱਸਿਆ ਪੈਦਾ ਹੋ ਗਈ ਹੈ।

ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਵੀ ਟੁੱਟ ਗਈ ਹੈ ਅਤੇ ਬਾਰਿਸ਼ ਦਾ ਪਾਣੀ ਸਰਹੱਦ ਪਾਰ ਕਰ ਗਿਆ ਹੈ। ਐੱਨ. ਡੀ. ਆਰ. ਐੱਫ਼. ਸਮੇਤ ਸਾਰੇ ਜ਼ਿਲ੍ਹਾ ਪੁਲਸ-ਪ੍ਰਸ਼ਾਸਨ ਰਾਹਤ ਕਾਰਜਾਂ 'ਚ ਲੱਗੇ ਹੋਏ ਸਨ ਪਰ ਸੂਬੇ 'ਚ ਹਾਲਾਤ ਇਸ ਹੱਦ ਤੱਕ ਵਿਗੜ ਗਏ ਕਿ ਫ਼ੌਜ ਦੀ ਮਦਦ ਵੀ ਲੈਣੀ ਪਈ ਸੀ।

ਇਹ ਵੀ ਪੜ੍ਹੋ- ਕਾਂਗਰਸ ਲਈ ਸੰਕਟ ਦੀ ਘੜੀ! ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਭਾਜਪਾ 'ਚ ਜਾਣ ਲਈ ਲੱਭ ਰਹੇ ਰਾਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News