ਪੰਜਾਬ ਕਾਂਗਰਸ 'ਚ ਮਚੀ ਹਲਚਲ, ਵੱਡੇ ਆਗੂ ਫੜ੍ਹ ਸਕਦੇ ਨੇ ਭਾਜਪਾ ਦਾ ਪੱਲਾ
Monday, Jul 17, 2023 - 08:47 AM (IST)
ਲੁਧਿਆਣਾ (ਹਿਤੇਸ਼) : ਜਿਵੇਂ ਕਿ ਪਹਿਲਾਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ, ਉਸ ਦੇ ਮੁਤਾਬਕ ਵਿਧਾਨ ਸਭਾ ਚੋਣ ਤੋਂ ਪਹਿਲਾ ਸ਼ੁਰੂ ਹੋਈ ਕਾਂਗਰਸ ਨੇਤਾਵਾਂ ਵਲੋਂ ਭਾਜਪਾ 'ਚ ਸ਼ਾਮਲ ਹੋਣ ਦੀ ਮੁਹਿੰਮ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ਦੇ ਬਾਅਦ ਹੋਰ ਤੇਜ਼ ਹੋਣ ਜਾ ਰਹੀ ਹੈ। ਇਸ ਦੀ ਸ਼ੁਰੂਆਤ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦਾ ਨਾਮ ਸਾਹਮਣੇ ਆਉਣ ਤੋਂ ਹੋ ਗਈ ਹੈ।
ਇਹ ਵੀ ਪੜ੍ਹੋ : 'ਸੱਪ' ਹੱਥ 'ਚ ਫੜ੍ਹ ਹਸਪਤਾਲ ਪੁੱਜਿਆ ਮੁੰਡਾ, ਡਾਕਟਰਾਂ ਨੂੰ ਬੋਲਿਆ-ਇਸ ਨੇ ਹੀ ਮੈਨੂੰ ਡੰਗ ਮਾਰਿਆ
ਇਸਦੇ ਇਲਾਵਾ ਕਾਂਗਰਸ ਦੇ ਹੋਰ ਵੱਡੇ ਨੇਤਾ ਵੀ ਆਉਣ ਵਾਲੇ ਦਿਨਾਂ 'ਚ ਭਾਜਪਾ ਦਾ ਪੱਲਾ ਫੜ੍ਹ ਸਕਦੇ ਹਨ। ਜਿਸ ਦੇ ਸੰਕੇਤ ਐਤਵਾਰ ਨੂੰ ਸੁਨੀਲ ਜਾਖੜ ਦੀ ਲੁਧਿਆਣਾ ਫੇਰੀ ਦੇ ਦੌਰਾਨ ਮਿਲੇ, ਜਦ ਜਾਖੜ ਲੋਕਲ ਭਾਜਪਾ ਨੇਤਾਵਾਂ ਨੂੰ ਛੱਡ ਕੇ ਅਰਵਿੰਦ ਖੰਨਾ ਅਤੇ ਪਰਮਿੰਦਰ ਬਰਾੜ ਦੇ ਨਾਲ ਇਕੱਲੇ ਕਿਤੇ ਗਏ।
ਇਹ ਵੀ ਪੜ੍ਹੋ : ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਮੀਂਹ ਦਾ ਅਲਰਟ
ਸੂਤਰਾਂ ਦੇ ਅਨੁਸਾਰ ਜਾਖੜ ਵਲੋਂ ਕਾਂਗਰਸ ਦੇ ਵੱਡੇ ਨੇਤਾਵਾਂ ਦੇ ਨਾਲ ਗੁਪਤ ਮੀਟਿੰਗ ਕੀਤੀ ਗਈ ਹੈ। ਜਿਸ 'ਚ ਸਾਬਕਾ ਵਿਧਾਇਕਾਂ ਦੇ ਨਾਲ ਸਰਕਾਰ ਦੇ ਦੌਰਾਨ ਵੱਡੇ ਅਹੁਦਿਆਂ ’ਤੇ ਰਹੇ ਨੇਤਾਵਾਂ ਦੇ ਨਾਮ ਦੀ ਚਰਚਾ ਹੋ ਰਹੀ ਹੈ। ਇਸ ਨੂੰ ਲੇ ਕੇ ਕਾਂਗਰਸ 'ਚ ਹਲਚਲ ਮਚ ਗਈ ਹੈ ਕਿ ਹੁਣ ਕਿਹੜੀ ਵਿਕੇਟ ਡਿੱਗਣ ਜਾ ਰਹੀ ਹੈ ਭਾਂਵੇ ਕਿ ਇਸ ਸਬੰਧੀ ਤਸਵੀਰ ਮੰਗਲਵਾਰ ਨੂੰ ਅਸ਼ਵਨੀ ਸੇਖੜੀ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਦੌਰਾਨ ਸਾਫ਼ ਹੋ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ