ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿੱਤਾ ਅਸਤੀਫਾ : ਸੂਤਰ
Monday, Apr 26, 2021 - 11:24 PM (IST)
ਚੰਡੀਗੜ੍ਹ (ਇਂਟ.)- ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਮੀਟਿੰਗ ਵਿਚ ਉਨ੍ਹਾਂ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਿਆ।
ਜਦੋਂ ਕਿ ਮੁੱਖ ਮੰਤਰੀ ਨੇ ਅਸਤੀਫਾ ਨਕਾਰਦੇ ਹੋਏ ਫਾੜ ਕੇ ਸੁੱਟ ਦਿੱਤੇ। ਸੂਤਰਾਂ ਮੁਤਾਬਕ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਜਾਖੜ ਅਤੇ ਸੁਖਜਿੰਦਰ ਰੰਧਾਵਾ ਵਲੋਂ ਆਪਣਾ ਇਹ ਅਸਤੀਫਾ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ-ਬੇਅਦਬੀ ਮਾਮਲੇ ’ਤੇ ਨਵਜੋਤ ਸਿੱਧੂ ਦਾ ‘12ਵਾਂ’ ਟਵੀਟ, ਫਿਰ ਕੀਤਾ ਵੱਡਾ ਧਮਾਕਾ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਵਿਚ ਮੰਤਰੀ ਦੇ ਅਹੁਦੇ 'ਤੇ ਰਹੇ ਨਵਜੋਤ ਸਿੰਘ ਸਿੱਧੂ ਵੀ ਆਪਣੀ ਹੀ ਸਰਕਾਰ 'ਤੇ ਕਈ ਹਮਲੇ ਬੋਲ ਚੁੱਕੇ ਹਨ। ਬੇਅਦਬੀ ਗੋਲ਼ੀ ਕਾਂਡ ਮਾਮਲੇ ’ਤੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਉਹ ਟਵਿੱਟਰ ’ਤੇ ਲਗਾਤਾਰ ਆਪਣੀ ਹੀ ਸਰਕਾਰ ਖ਼ਿਲਾਫ਼ ਬੋਲ ਰਹੇ ਹਨ।
ਨਵਜੋਤ ਸਿੱਧੂ ਵਲੋਂ ਆਪਣੀ ਹੀ ਸਰਕਾਰ ਵਿਰੁੱਧ ਕੀਤੇ ਇਕ ਟਵੀਟ ਵਿਚ ਲਿਖਿਆ ਕਿ ਸਾਡੇ ਸਾਹਮਣੇ ਦੋ ਬਦਲ ਹਨ ਜਾਂ ਤਾਂ ਅਸੀਂ ਹਾਈਕੋਰਟ ਦਾ ਹੁਕਮ ਮੰਨ ਲਈਏ ਜਾਂ ਫਿਰ ਇਸ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ’ਚ ਅਪੀਲ ਕਰੀਏ ਪਰ ਸਮੱਸਿਆ ਫਿਰ ਉਹੀ ਹੈ “ਨੀਅਤ ਅਤੇ ਜਾਣ-ਬੁੱਝ ਕੇ ਦੇਰੀ।” ਗੱਲ ਹੋਰ ਸਿਟ (SIT) ਬਨਾਉਣ ਦੀ ਨਹੀਂ। ਸਵਾਲ ਇਹ ਹੈ ਕਿ ਪਿਛਲੇ 6 ਸਾਲਾਂ ਵਿਚ ਬਣੀਆਂ ਸਾਰੀਆਂ ਸਿੱਟਾਂ (SITs) ਦੀ ਪ੍ਰਾਪਤੀ ਕੀ ਹੈ ?
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।