ਮਾਲ ਗੱਡੀਆਂ ਰੋਕਣ ਬਾਰੇ ''ਜਾਖੜ'' ਦਾ ਤੰਜ, ''ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ''ਤੇ ਵੀ ਪਾਬੰਦੀ ਨਾ ਲੱਗ ਜਾਵੇ''
Tuesday, Oct 27, 2020 - 12:13 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਕੇਂਦਰ ਸਰਕਾਰ ਦੇ ਸਖ਼ਤ ਰਵੱਈਏ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਪੰਜਾਬ 'ਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਰੋਕਣ 'ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਤਿੱਖੇ ਨਿਸ਼ਾਨੇ ਸਾਧੇ ਹਨ। ਇਸ ਬਾਰੇ ਜਾਖੜ ਵੱਲੋਂ ਮੰਗਲਵਾਰ ਸਵੇਰੇ 2 ਟਵੀਟ ਕੀਤੇ ਗਏ ਹਨ।
ਪਹਿਲੇ ਟਵੀਟ 'ਚ ਉਨ੍ਹਾਂ ਲਿਖਿਆ ਹੈ ਕਿ ਪੰਜਾਬੀਆਂ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਸਬਕ ਸਿਖਾਉਣ ਲਈ ਦਿੱਲੀ ਦਾ ਕੋਈ ਸਿਆਣਾ ਵਿਅਕਤੀ ਭਾਰਤ 'ਚ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਰੱਖਣ 'ਤੇ ਵੀ ਪਾਬੰਦੀ ਲਗਾ ਸਕਦਾ ਹੈ।
ਇਹ ਵੀ ਪੜ੍ਹੋ : PGI ਜਾਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਇਸ ਦਿਨ ਖੁੱਲ੍ਹਣ ਜਾ ਰਹੀ 'ਫਿਜ਼ੀਕਲ ਓ. ਪੀ. ਡੀ.'
ਉਨ੍ਹਾਂ ਕਿਹਾ ਕਿ ਭਾਰਤ ਵਰਗੇ ਵੱਡੇ ਦੇਸ਼ ਨੂੰ ਇਕ ਬਰਾਬਰ ਰੂਪ 'ਚ ਵੱਡੇ ਦਿਲ ਨਾਲ ਸਾਸ਼ਨ ਕਰਨ ਦੀ ਲੋੜ ਹੈ। ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਸੁਨੀਲ ਜਾਖੜ ਨੇ ਦੂਜੇ ਟਵੀਟ 'ਚ ਕਿਹਾ ਕਿ ਕੇਂਦਰ ਨੇ ਪਹਿਲਾਂ ਪੰਜਾਬ ਦਾ ਜੀ. ਐਸ. ਟੀ. ਬਕਾਇਆ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਹੁਣ ਪੰਜਾਬ ਲਈ ਮਾਲ ਗੱਡੀਆਂ ਰੋਕ ਦਿੱਤੀਆਂ।
ਇਹ ਵੀ ਪੜ੍ਹੋ : SGPC ਮੁਲਾਜ਼ਮਾਂ ਤੇ ਸਤਿਕਾਰ ਕਮੇਟੀ ਵਿਚਾਲੇ ਝੜਪ ਮਾਮਲੇ 'ਚ ਆਇਆ ਨਵਾਂ ਮੋੜ
ਉਨ੍ਹਾਂ ਕਿਹਾ ਕਿ ਦੋ ਵਾਕਾਂਸ਼ ਮਨ 'ਚ ਆਉਂਦੇ ਹਨ, ਜੋ ਕਿ ਕੌਮਾਂਤਰੀ ਰੁਕਾਵਟਾਂ 'ਚ ਵਰਤੇ ਜਾਂਦੇ ਹਨ ਪਰ ਯਕੀਨੀ ਤੌਰ 'ਤੇ ਕਿਸੇ ਦੇਸ਼ ਦੇ ਸੰਘੀ ਢਾਂਚੇ 'ਚ ਨਹੀਂ ਵਰਤੇ ਜਾਂਦੇ-ਆਰਥਿਕ ਪਾਬੰਦੀਆਂ, ਨਾਕਾਬੰਦੀ, ਅੱਗੇ ਕੀ?