ਚੰਡੀਗ਼ੜ੍ਹ ਦੇ ਮਾਮਲੇ ’ਤੇ ਸੁਨੀਲ ਜਾਖੜ ਦਾ ਵੱਡਾ ਬਿਆਨ, ਤੰਜ ਕੱਸਦਿਆਂ ਆਖੀ ਇਹ ਗੱਲ

04/04/2022 3:13:56 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਚੰਡੀਗੜ੍ਹ ਦੇ ਮੁੱਦੇ ’ਤੇ ਵੱਡਾ ਤੰਜ ਕੱਸਿਆ ਹੈ। ਚੰਡੀਗੜ੍ਹ ਨੂੰ ਮਰਿਆ ਹੋਇਆ ਮੁੱਦਾ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣ ਦਰਮਿਆਨ ਕਿਸਾਨ ਅੰਦੋਲਨ ਵਿਚ ਬਣਿਆ ਭਾਈਚਾਰਾ ਇਸ ਮਰੇ ਹੋਏ ਮੁੱਦੇ ਦੀ ਭੇਂਟ ਚੜ੍ਹ ਜਾਵੇਗਾ। ਜਾਖੜ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਆਹਮੋ-ਸਾਹਮਣੇ ਹਨ। ਅਜਿਹੇ ਵਿਚ ਹਮੇਸ਼ਾ ਦੀ ਤਰ੍ਹਾਂ 2 ਬਿੱਲੀਆਂ ਦੀ ਲੜਾਈ ਵਿਚ ਬੰਦਰ ਬਾਜ਼ੀ ਮਾਰ ਜਾਵੇਗਾ। ਹਾਲਾਂਕਿ ਉਨ੍ਹਾਂ ਦੀਆਂ ਗੱਲਾਂ ਵਿਚ ਬਾਂਦਰ ਕੌਣ ਹੈ। ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਚਰਚਾ ਛਿੜੀ ਹੋਈ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ, ਕਬਜ਼ਾ ਲੈਣ ਆਇਆਂ ਨੇ ਚਲਾਈਆਂ ਗੋਲ਼ੀਆਂ, ਸਰਪੰਚ ਸਮੇਤ ਤਿੰਨ ਦੀ ਮੌਤ

ਦਰਅਸਲ ਜਾਖੜ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸਿੰਘੂ ਅਤੇ ਟਿੱਕਰੀ ਬਾਰਡਰ ’ਤੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਵਿਚਾਲੇ ਭਾਈਚਾਰਾ ਸਥਾਪਤ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਮਰੇ ਹੋਏ ਮੁੱਦੇ ਦੀ ਵਜ੍ਹਾ ਨਾਲ ਭਾਈਚਾਰਾ ਭੜਕੇ ਹੋਏ ਜਜ਼ਬਾਤਾਂ ਦੀ ਭੇਂਟ ਚੜ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਹਰਿਆਣਾ ਵੀ ਪੰਜਾਬ ਨੂੰ ਕਰਾਰਾ ਜਵਾਬ ਦੇਣ ਲਈ ਵਿਧਾਨ ਸਭਾ ਸੈਸ਼ਨ ਬੁਲਾ ਰਿਹਾ ਹੈ।

ਇਹ ਵੀ ਪੜ੍ਹੋ : ਹੁਣ ਫਿਰੋਜ਼ਪੁਰ ’ਚ ਚੱਲ੍ਹੀਆਂ ਅੰਨ੍ਹੇਵਾਹ ਗੋਲ਼ੀਆਂ, ਸ਼ਰੇਆਮ ਮੌਤ ਦੇ ਘਾਟ ਉਤਾਰਿਆ ਨੌਜਵਾਨ

ਕੀ ਹੈ ਮਾਮਲਾ
ਚੰਡੀਗੜ੍ਹ ਦੇ ਮੁੱਦੇ ’ਤੇ ਪੰਜਾਬ ਅਤੇ ਹਰਿਆਣਾ ਦਰਮਿਆਨ ਟਕਰਾਅ ਚੱਲ ਰਿਹਾ ਹੈ। ਇਸ ਦੀ ਸ਼ੁਰੂਆਤ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਦੇ ਕਰਮਚਾਰੀਆਂ ’ਤੇ ਕੇਂਦਰੀ ਨਿਯਮ ਲਾਗੂ ਕਰਨ ਨਾਲ ਹੋਈ ਹੈ। ਜਿਸ ਤੋਂ ਬਾਅਦ ਇਕ ਅਪ੍ਰੈਲ ਨੂੰ ਪੰਜਾਬ ਦੀ ‘ਆਪ’ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਚੰਡੀਗੜ੍ਹ ’ਤੇ ਮਤਾ ਵੀ ਪਾਸ ਕਰ ਦਿੱਤਾ। ਇਸ ਸਭ ਦਰਮਿਆਨ ਹਰਿਆਣਾ ਸਰਕਾਰ ਨੇ ਵੀ ਕੈਬਨਿਟ ਮੀਟਿੰਗ ਕੀਤੀ ਅਤੇ ਕੱਲ੍ਹ ਵਿਧਾਨ ਸਭਾ ਦਾ ਇਕ ਦਿਨਾਂ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਜਿਸ ਵਿਚ ਚੰਡੀਗੜ੍ਹ ਹੀ ਨਹੀਂ ਸਗੋਂ ਸਤਲੁਜ-ਯਮੁਨਾ ਲਿੰਕ ਨਹਿਰ (ਐੱਸ. ਵਾਈ. ਐੱਲ.) ਅਤੇ ਹਿੰਦੀ ਭਾਸ਼ੀ ਇਲਾਕੇ ਹਰਿਆਣਾ ਨੂੰ ਦੇਣ ਦਾ ਪ੍ਰਸਤਾਅ ਪਾਸ ਹੋ ਸਕਦਾ ਹੈ।

ਇਹ ਵੀ ਪੜ੍ਹੋ : ਸਕੂਲ ਜਾਂਦੀ ਨੂੰ ਮੁੰਡਾ ਕਰਦਾ ਸੀ ਤੰਗ, ਅੰਤ 16 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫਨਾਕ ਕਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News