ਕੋਰੋਨਾ ਵਾਇਰਸ ਦਾ ਕੇਂਦਰ ਬਣਿਆ ਸੰਡੇ ਬਾਜ਼ਾਰ ਅਤੇ ਕੰਪਨੀ ਬਾਗ

Monday, Apr 19, 2021 - 01:19 AM (IST)

ਕੋਰੋਨਾ ਵਾਇਰਸ ਦਾ ਕੇਂਦਰ ਬਣਿਆ ਸੰਡੇ ਬਾਜ਼ਾਰ ਅਤੇ ਕੰਪਨੀ ਬਾਗ

ਅੰਮ੍ਰਿਤਸਰ (ਜ.ਬ.)- ਕੋਰੋਨਾ ਵਾਇਰਸ ਇਸ ਸਮੇਂ ਪੂਰਾ ਤਰ੍ਹਾਂ ਨਾਲ ਹਮਲਾਵਰ ਬਣਿਆ ਹੋਇਆ ਹੈ। ਪਹਿਲਾਂ ਤਾਂ ਇਹ ਘੱਟ ਇਮਿਉਨਿਟੀ ਵਾਲੇ ਲੋਕਾਂ ਨੂੰ ਹੁੰਦਾ ਸੀ ਪਰ ਹੁਣ ਤਾਂ ਯੂ. ਕੇ. ਦਾ ਦੋ ਸਟ੍ਰੇਨ ਬਹੁਤ ਖਤਰਨਾਕ ਹੈ ਅਤੇ ਹਵਾ ’ਚ ਇੰਨੀ ਤੇਜ਼ੀ ਨਾਲ ਫੈਲਦਾ ਹੈ ਕਿ ਘੱਟ ਉਮਰ ਦੇ ਲੋਕਾਂ ਨੂੰ ਵੀ ਨਹੀਂ ਛੱਡਦਾ। ਇਸ ਕਾਰਨ ਹੁਣ ਕੋਰੋਨਾ ਵਾਇਰਸ ਨੌਜਵਾਨ ਵਰਗ ’ਤੇ ਵੀ ਭਾਰੀ ਸਾਬਤ ਹੋ ਰਿਹਾ ਹੈ।

PunjabKesari

PunjabKesari

ਇਹ ਵੀ ਪੜ੍ਹੋ- ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ
ਉਥੇ ਹੀ ਦੂਜੇ ਪਾਸੇ ਲੋਕ, ਨੌਜਵਾਨ ਵਰਗ ਹਫ਼ਤਾਵਾਰੀ ਬਾਜ਼ਾਰਾਂ ’ਚ ਖਰੀਦਾਰੀ ਤੇ ਪਾਰਕਾਂ ’ਚ ਸੈਰ ਕਰਨ ਸਮੇਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਧੱਜੀਆਂ ਉੱਡਾ ਰਹੇ ਹਨ, ਜਿਸ ਕਾਰਨ ਹੁਣ ਕੰਪਨੀ ਬਾਗ ਅਤੇ ਹਫ਼ਤਾਵਾਰੀ ਬਾਜ਼ਾਰ ਕੋਰੋਨਾ ਫੈਲਾਉਣ ਦਾ ਕੇਂਦਰ ਬਣ ਚੁੱਕੇ ਹਨ।

PunjabKesari

PunjabKesari

ਕੰਪਨੀ ਬਾਗ ’ਚ ਲੋਕ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਵਿਸ਼ੇਸ਼ ਤੌਰ ’ਤੇ ਮਾਰਨਿਗ ਵਾਕ ਕਰਨ ਆਉਂਦੇ ਹਨ, ਸਵੇਰੇ ਦੀ ਸੈਰ ਕਰਨ ਵਾਲਿਆਂ ’ਚ ਨਾ ਤਾਂ ਕੋਈ ਮਾਸਕ ਪਹਿਨ ਰਿਹਾ ਹੈ ਅਤੇ ਨਾ ਕੋਈ ਸੋਸ਼ਲ ਡਿਸਟੈਂਸਿੰਗ ਦੀ ਪਾਲਨਾ ਕਰ ਰਿਹਾ ਹੈ। ਅਜਿਹਾ ਹੀ ਹਾਲ ਮਾਲ ਰੋਡ ਸਥਿਤ ਫੋਰ ਐੱਸ ਸਕੂਲ ਦੇ ਨਾਲ ਪੁਲਸ ਕਮਿਸ਼ਨਰ ਦੀ ਕੋਠੀ ਦੇ ਬਿਲਕੁੱਲ ਨੇਡ਼ੇ ਲੱਗਣ ਵਾਲੇ ਹਫ਼ਤਾਵਾਰੀ ਸੰਡੇ ਬਾਜ਼ਾਰ ਦਾ ਹੈ । ਇਥੇ ਜੋ ਲੋਕ ਖਰੀਦਾਰੀ ਕਰਨ ਆਏ ਸਨ ਅਤੇ ਦੁਕਾਨਦਾਰ, ਫਡ਼ੀ ਵਾਲੇ ਬਿਨਾਂ ਮਾਸਕ ਦੇ ਨਜ਼ਰ ਆਏ ਤੇ ਨਿਯਮਾਂ ਦੀ ਧੱਜੀਆਂ ਉਡਾਉਂਦੇ ਵੇਖੇ ਜਾਂਦੇ ਹਨ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ। 


author

Sunny Mehra

Content Editor

Related News