ਸੰਡੇ ਬਾਜ਼ਾਰ ''ਚ ਕੋਰੋਨਾ ਤੋਂ ਬੇਖੌਫ ਬਿਨਾਂ ਮਾਸਕ ਘੁੰਮ ਰਹੇ ਲੋਕ

04/04/2021 9:40:02 PM

ਜਲੰਧਰ (ਇੰਟ.)-ਜ਼ਿਲੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇਸ ਦੇ ਬਾਵਜੂਦ ਸ਼ਹਿਰ ਦੇ ਲੋਕ ਇਸ ਖਤਰੇ ਤੋਂ ਬੇਖੌਫ ਘੁੰਮ ਰਹੇ ਹਨ। ਇਸ ਦੀ ਵੱਡੀ ਉਦਾਹਰਣ ਜਿਓਤੀ ਚੌਕ ਨੇੜੇ ਲੱਗਣ ਵਾਲਾ ਸੰਡੇ ਬਾਜ਼ਾਰ ਹੈ। ਹਰ ਐਤਵਾਰ ਲੱਗਣ ਵਾਲੇ ਇਸ ਸੰਡੇ ਬਾਜ਼ਾਰ ਵਿਚ ਕੋਰੋਨਾ ਨਾਲ ਜੁੜੀਆਂ ਸਾਵਧਾਨੀਆਂ ਦੀਆਂ ਖੁਲ੍ਹੇਆਮ ਧੱਜੀਆਂ ਉੱਡ ਰਹੀਆਂ ਹਨ। ਜ਼ਿਆਦਾਤਰ ਲੋਕ ਮਾਸਕ ਨਹੀਂ ਪਹਿਣ ਰਹੇ ਹਨ ਜਦੋਂ ਕਿ ਭੀੜ ਦੇਖ ਕੇ ਸੋਸ਼ਲ ਡਿਸਟੈਂਸਿੰਗ ਤਾਂ ਦੂਰ ਦੀ ਗੱਲ ਹੈ। ਇਥੇ ਪੁਲਸ ਵੀ ਤਾਇਨਾਲ ਰਹਿੰਦੀ ਹੈ ਪਰ ਇੰਨੀ ਭੀੜ ਅੱਗੇ ਇੰਤਜ਼ਾਮ ਵੀ ਘੱਟ ਸਾਬਿਤ ਹੁੰਦੇ ਹਨ।

PunjabKesari

ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਸੰਡੇ ਬਾਜ਼ਾਰ ਵਿਚ ਹਰ ਹਫਤੇ ਭੀੜ ਰਹਿੰਦੀ ਹੈ। ਜ਼ਿਲੇ ਵਿਚ ਕੋਰੋਨਾ ਦੇ ਹਰ ਰੋਜ਼ 400 ਤੋਂ ਜ਼ਿਆਦਾ ਮਰੀਜ਼ ਆ ਰਹੇ ਹਨ। ਅਜਿਹੇ ਵਿਚ ਜਦੋਂ ਸਰਕਾਰ ਨੇ ਇਥੇ ਨਾਈਟ ਕਰਫਿਊ ਲਗਾਇਆ ਤਾਂ ਕਮਿਸ਼ਨਰੇਟ ਪੁਲਸ ਨੇ ਸੰਡੇ ਬਾਜ਼ਾਰ ਵੀ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਦਿਨ ਪਹਿਲਆਂ ਹੀ ਪੁਲਸ ਟੀਮਾਂ ਨੇ ਜਿਓਤੀ ਚੌਕ ਪਹੁੰਚ ਕੇ ਸਾਰੇ ਦੁਕਾਨਦਾਰਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਸੰਡੇ ਬਾਜ਼ਾਰ ਨਹੀਂ ਲੱਗੇਗਾ। ਸ਼ਾਮ ਹੁੰਦੇ-ਹੁੰਦੇ ਡੀ.ਸੀ. ਘਨਸ਼ਿਆਮ ਥੋਰੀ ਨੇ ਬਤੌਰ ਜ਼ਿਲਾ ਮੈਜਿਸਟ੍ਰੇਟ ਹੁਕਮ ਦੇ ਦਿੱਤੇ ਕਿ ਸੰਡੇ ਨੂੰ ਬਾਜ਼ਾਰ ਲੱਗ ਸਕਦਾ ਹੈ, ਪਰ ਲੋਕਾਂ ਨੂੰ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸ ਰੱਖਣਾ ਹੋਵੇਗਾ।


Sunny Mehra

Content Editor

Related News