ਸਮਰ ਸ਼ਡਿਊਲ ’ਚ ਕੋਈ ਨਵੀਂ ਇੰਟਰਨੈਸ਼ਨਲ ਫਲਾਈਟ ਨਹੀਂ, ਡੋਮੈਸਟਿਕ ਫਲਾਈਟਾਂ 40 ਤੋਂ 47 ਹੋਈਆਂ

Monday, Mar 29, 2021 - 09:37 AM (IST)

ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਅਥਾਰਿਟੀ ਵੱਲੋਂ ਸਮਰ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਭਾਵੇਂ ਨਵੀਂ ਇੰਟਰਨੈਸ਼ਨਲ ਫਲਾਈਟ ਸ਼ਾਮਲ ਨਹੀਂ ਕੀਤੀ ਗਈ ਪਰ ਅਥਾਰਿਟੀ ਵੱਲੋਂ ਡੋਮੈਸਟਿਕ ਫਲਾਈਟਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਕੀਤਾ ਗਿਆ ਹੈ। ਇੰਟਰਨੈਸ਼ਨਲ ਏਅਰਪੋਰਟ ਤੋਂ 7 ਡੋਮੈਸਟਿਕ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਹਿਸਾਰ, ਇੰਦੌਰ, ਦਿੱਲੀ, ਜੈਪੁਰ ਅਤੇ ਦੇਹਰਾਦੂਨ ਦੀਆਂ ਫਲਾਈਟਾਂ ਸ਼ਾਮਲ ਹਨ। ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਨੇ ਦੱਸਿਆ ਕਿ ਏਅਰਪੋਰਟ ਤੋਂ ਸ਼ਾਰਜਹਾਂ ਦੀ ਇਕ ਫਲਾਈਟ ਅਜੇ ਦੁਬਾਰਾ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਏਅਰਪੋਰਟ ਤੋਂ ਫਲਾਈਟਾਂ ਦੀ ਉਡਾਨ ਸਵੇਰੇ 5:50 ਵਜੇ ਸ਼ੁਰੂ ਹੋ ਜਾਵੇਗੀ ਅਤੇ ਰਾਤ 11:50 ਵਜੇ ਤਕ ਆਪ੍ਰੇਟ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ

94 ਹੋਈ ਫਲਾਈਟਾਂ ਦੀ ਗਿਣਤੀ
ਪ੍ਰਿੰਸ ਦਾ ਕਹਿਣਾ ਹੈ ਕਿ ਵਿੰਟਰ ਸ਼ਡਿਊਲ ਵਿਚ ਫਲਾਈਟਾਂ ਦੀ ਗਿਣਤੀ 40 ਦੇ ਕਰੀਬ ਸੀ ਪਰ ਸਮਰ ਸ਼ਡਿਊਲ ਵਿਚ ਇਨ੍ਹਾਂ ਦੀ ਗਿਣਤੀ 47 ਪਹੁੰਚ ਗਈ ਹੈ। ਇਸ ਆਧਾਰ ’ਤੇ ਚੰਡੀਗੜ੍ਹ ਤੋਂ ਆਪ੍ਰੇਟ ਹੋਣ ਵਾਲੀਆਂ ਫਲਾਈਟਾਂ ਦੀ ਗਿਣਤੀ 94 ਪਹੁੰਚ ਗਈ ਹੈ। ਹਾਲਾਂਕਿ ਅਜੇ ਕੁਝ ਦਿਨ ਵਿਚ ਇਕ-ਦੋ ਫਲਾਈਟਾਂ ਹੋਰ ਵਧ ਸਕਦੀਆਂ ਹਨ।

ਪੜ੍ਹੋ ਇਹ ਵੀ ਖਬਰ -  ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਸੁਣੋ ਜ਼ਮੀਨ ਤੇ ਘਰ ਵਿਕਣ ਦੀ ਕਹਾਣੀ MLA ‘ਦਲਬੀਰ ਗੋਲਡੀ’ ਦੀ ਜ਼ੁਬਾਨੀ 

ਦਿੱਲੀ ਅਤੇ ਜੈਪੁਰ ਦੀਆਂ ਸਭ ਤੋਂ ਜ਼ਿਆਦਾ ਫਲਾਈਟਾਂ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਚੱਲਣ ਵਾਲੀਆਂ ਡੋਮੈਸਟਿਕ ਫਲਾਈਟਾਂ ਵਿਚ ਸਭ ਤੋਂ ਜ਼ਿਆਦਾ ਫਲਾਈਟਾਂ ਦਿੱਲੀ ਲਈ ਆਪ੍ਰੇਟ ਹੁੰਦੀਆਂ ਹਨ। ਸ਼ਡਿਊਲ ਅਨੁਸਾਰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਦੀਆਂ 9 ਫਲਾਈਟਾਂ, ਜੈਪੁਰ ਦੀਆਂ 5 ਅਤੇ ਮੁੰਬਈ ਦੀਆਂ 8 ਫਲਾਈਟਾਂ ਆਪ੍ਰੇਟ ਹੋ ਰਹੀਆਂ ਹਨ। ਪ੍ਰਿੰਸ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਜ਼ਿਆਦਾ ਤੋਂ ਜ਼ਿਆਦਾ ਸੂਬਿਆਂ ਦੀ ਕੁਨੈਕਟੀਵਿਟੀ ਵਧਾਈ ਜਾਏ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਟਨਾ ਦੀ ਫਲਾਈਟ ਛੇਤੀ ਸ਼ੁਰੂ ਹੋਣ ਦੀ ਉਮੀਦ ਹੈ।

ਪੜ੍ਹੋ ਇਹ ਵੀ ਖ਼ਬਰ - ਇਤਿਹਾਸਕ ਝਰੋਖੇ ’ਚੋਂ ਜਾਣੋ ਕੀ ਹੈ ‘ਹੋਲੀ’ ਦਾ ਤਿਉਹਾਰ ਅਤੇ 'ਹੋਲਾ-ਮਹੱਲਾ' ਦਾ ਮਹੱਤਵ  

ਇੰਦੌਰ ਦੀ ਨਵੀਂ ਫਲਾਈਟ ਸ਼ੁਰੂ
ਏਅਰਪੋਰਟ ਅਥਾਰਿਟੀ ਵੱਲੋਂ ਇੰਦੌਰ ਦੀ ਫਲਾਈਟ ਐਤਵਾਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਹ ਫਲਾਈਟ ਚੰਡੀਗੜ੍ਹ ਤੋਂ ਸਵੇਰੇ 6:35 ਵਜੇ ਉਡਾਨ ਭਰੇਗੀ ਅਤੇ ਸਵੇਰੇ 8:35 ਵਜੇ ਇੰਦੌਰ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਇੰਦੌਰ ਤੋਂ ਇਹ ਫਲਾਈਟ ਦੁਪਹਿਰ 12:05 ਵਜੇ ਉਡਾਨ ਭਰੇਗੀ ਅਤੇ ਦੁਪਹਿਰ 1:35 ਵਜੇ ਹੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਕਰੇਗੀ। ਇਸ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਚੰਡੀਗੜ੍ਹ ਤੋਂ ਬੁਕਿੰਗ ’ਤੇ 6219 ਰੁਪਏ ਅਤੇ ਇੰਦੌਰ ਤੋਂ 5595 ਰੁਪਏ ਵਿਚ ਬੁਕਿੰਗ ਕਰਵਾਉਣੀ ਹੋਵੇਗੀ।

ਪੜ੍ਹੋ ਇਹ ਵੀ ਖਬਰ - ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਕੱਟੀਆਂ ਜਾਣਗੀਆਂ ਟਿਕਟਾਂ, ਨਵੇਂ ਚਿਹਰੇ ਹੋਣਗੇ ਸ਼ਾਮਲ


rajwinder kaur

Content Editor

Related News