ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ)

Wednesday, Jun 09, 2021 - 05:37 PM (IST)

ਅੰਮ੍ਰਿਤਸਰ (ਸੁਮਿਤ) - ਸੂਬੇ ’ਚ ਗਰਮੀ ਦਾ ਕਹਿਰ ਜਿਥੇ ਇਕ ਪਾਸੇ ਲਗਾਤਾਰ ਵੱਧਦਾ ਜਾ ਰਿਹਾ ਹੈ, ਉਥੇ ਲੋਕ ਵੀ ਗਰਮੀ ਦੇ ਕਹਿਰ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਗਰਮੀ ਨੂੰ ਦੂਰ ਭਜਾਉਣ ਲਈ ਲੋਕ ਠੰਡੀਆਂ ਚੀਜ਼ਾਂ ਦੀ ਵਰਤੋਂ ਕਰਨ ਦੇ ਨਾਲ-ਨਾਲ ਲੱਸੀ ਦਾ ਸੇਵਨ ਵੀ ਕਰਦੇ ਹਨ। ਅੰਮ੍ਰਿਤਸਰ ਜ਼ਿਲ੍ਹੇ ’ਚ ਇਕ ਅਜਿਹੀ ਦੁਕਾਨ ਹੈ, ਜਿਥੋਂ ਦੀ ਲੱਸੀ ਦੁਨੀਆਂ ਭਰ ’ਚ ਬਹੁਤ ਮਸ਼ਹੂਰ ਹੈ। ਇਸ ਦੁਕਾਨ ’ਚ ਬਣਨ ਵਾਲੀ ਲੱਸੀ ਨੂੰ ਲੋਕ ਬੜੇ ਚਾਵਾਂ ਅਤੇ ਸੁਆਦ ਨਾਲ ਪੀਂਦੇ ਹਨ। ਇਸ ਠੰਡੀ ਲੱਸੀ ਦਾ ਸੁਆਦ ਲੋਕਾਂ ਦੇ ਨਾਲ-ਨਾਲ ਕਈ ਵੱਡੀਆਂ ਹਸਤੀਆਂ ਵੀ ਚੱਖ ਚੁੱਕੀਆਂ ਹਨ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ

PunjabKesari

ਲੱਸੀ ਨੂੰ ਬਣਾਉਣ ਦੇ ਬਾਰੇ ਜਦੋਂ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਲੱਸੀ ਨੂੰ ਬਣਾਉਣ ਲਈ ਖੰਡ, ਦਹੀਂ, ਦੁੱਧ ਅਤੇ ਬਰਫ਼ ਦੀ ਲੋੜ ਪੈਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਮਿੱਠੀ ਅਤੇ ਲੂਣ ਵਾਲੀ ਲੱਸੀ ਪੀਣੀ ਪਸੰਦ ਕਰਦੇ ਹਨ। ਦੁਕਾਨਦਾਰ ਨੇ ਕਿਹਾ ਕਿ ਉਸ ਦੇ ਪਰਿਵਾਰ ਵਾਲੇ 1927 ਤੋਂ ਅੰਮ੍ਰਿਤਸਰ ਜ਼ਿਲ੍ਹੇ ’ਚ ਲੱਸੀ ਬਣਾ ਕੇ ਵੇਚ ਰਹੇ ਹਨ। ਉਹ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਹੈ, ਜਿਸ ਨੇ ਇਸ ਕੰਮ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼

PunjabKesari

ਦੁਕਾਨਕਾਰ ਨੇ ਦੱਸਿਆ ਕਿ ਉਹ ਪੰਜ ਤਰ੍ਹਾਂ ਦੀ ਲੱਸੀ ਬਣਾਉਂਦੇ ਹਨ, ਜਿਸ ’ਚ ਮਿੱਠੀ, ਲੂਣ ਵਾਲੀ, ਪੇੜੇ ਵਾਲੀ, ਮੱਖਣ ਅਤੇ ਮਲਾਈ ਵਾਲੀ ਲੱਸੀ ਦੇ ਨਾਲ-ਨਾਲ ਫਲੇਵਰ ਵਾਲੀ ਲੱਸੀ ਵੀ ਤਿਆਰ ਕਰਦੇ ਹਨ। ਫਲੇਵਰ ਵਾਲੀ ਲੱਸੀ ’ਚ ਉਹ ਚਾਕਲੇਟ, ਮੈਗੋ ਅਤੇ ਸਟ੍ਰਾਬੇਰੀ ਦੀ ਵਰਤੋਂ ਕਰਦੇ ਹਨ। ਇਹ ਲੱਸੀ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਲੋਕ ਪੀਣੀ ਜ਼ਿਆਦਾ ਪਸੰਦ ਕਰਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼ 

PunjabKesari

ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੀ ਲੱਸੀ ਕਈ ਵੱਡੀਆਂ ਅਤੇ ਮਸ਼ਹੂਰ ਹਸਤੀਆਂ ਵੀ ਪੀ ਚੁੱਕੀਆਂ ਹਨ। ਅੰਮ੍ਰਿਤਸਰ ’ਚ ਆਉਣ ਵਾਲੇ ਲੋਕ ਲੱਸੀ ਜ਼ਰੂਰ ਪੀਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲਦੀ ਹੀ ਹੈ, ਨਾਲ ਹੀ ਥਕਾਵਟ ਅਤੇ ਕਈ ਬੀਮਾਰੀਆਂ ਤੋਂ ਵੀ ਰਾਹਤ ਦਿਵਾਉਂਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ : ਜਿੰਮ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ


author

rajwinder kaur

Content Editor

Related News