ਸਾਬਕਾ DGP ਸੈਣੀ ਦੇ 26 ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ, ਸਾਹਮਣੇ ਆਈ ਅਹਿਮ ਗੱਲ

Monday, Sep 14, 2020 - 11:10 AM (IST)

ਸਾਬਕਾ DGP ਸੈਣੀ ਦੇ 26 ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ, ਸਾਹਮਣੇ ਆਈ ਅਹਿਮ ਗੱਲ

ਮੋਹਾਲੀ (ਪਰਦੀਪ) : ਬਹੁ ਚਰਚਿਤ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਕਤਲ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਟੀਮ ਵੱਲੋਂ ਸੈਣੀ ਦੇ ਨਾਲ ਤਾਇਨਾਤ 26 ਸੁਰੱਖਿਆ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਮੇਧ ਸੈਣੀ 22 ਅਗਸਤ ਤੱਕ ਦਿੱਲੀ 'ਚ ਆਪਣੀ ਕੋਠੀ 'ਚ ਹੀ ਮੌਜੂਦ ਸਨ।

ਇਹ ਵੀ ਪੜ੍ਹੋ : ਮੋਹਾਲੀ ਦੀ ਮਾਰਿਕਟ 'ਚ ਲੜ ਪਈਆਂ ਕੁੜੀਆਂ, ਵੀਡੀਓ 'ਚ ਦੇਖੋ ਕਿਵੇਂ ਆਪਸ 'ਚ ਭਿੜੀਆਂ

12 ਅਗਸਤ ਨੂੰ ਦਿੱਲੀ ਜਾਂਦੇ ਹੋਏ ਸੈਣੀ ਨੇ ਆਪਣੇ ਸਟਾਫ਼ ਦੇ ਕਈ ਮੁਲਾਜ਼ਮਾਂ ਨੂੰ ਕਰਨਾਲ ਤੋਂ ਹੀ ਵਾਪਸ ਭੇਜ ਦਿੱਤਾ ਸੀ, ਜਦੋਂ ਕਿ ਇਕ ਸੁਰੱਖਿਆ ਮੁਲਾਜ਼ਮ ਨੂੰ 22 ਅਗਸਤ ਨੂੰ ਵਾਪਸ ਪੰਜਾਬ ਜਾਣ ਦੇ ਨਿਰਦੇਸ਼ ਦਿੱਤੇ ਸਨ। ਸੁਰੱਖਿਆ ਮੁਲਾਜ਼ਮ ਨੇ ਦੱਸਿਆ ਕਿ ਸੁਮੇਧ ਸਿੰਘ ਸੈਣੀ 22 ਅਗਸਤ ਤੱਕ ਆਪਣੀ ਦਿਲੀ ਦੀ ਕੋਠੀ 'ਚ ਹੀ ਮੌਜੂਦ ਸਨ।

ਇਹ ਵੀ ਪੜ੍ਹੋ : ਕਾਲੀ ਮਾਤਾ ਮੰਦਰ 'ਚ ਪੂਜਾ ਕਰਕੇ ਬੰਦੇ ਨੇ ਤ੍ਰਿਸ਼ੂਲ 'ਚ ਮਾਰੀ ਧੌਣ, CCTV ਫੁਟੇਜ ਦੇਖ ਲੋਕਾਂ ਦੀ ਕੰਬ ਗਈ ਰੂਹ
ਦੱਸਣਯੋਗ ਹੈ ਕਿ ਬਲਵੰਤ ਸਿੰਘ ਮੁਲਤਾਨੀ ਮਾਮਲੇ 'ਚ ਸੁਮੇਧ ਸਿੰਘ ਸੈਣੀ ਖਿਲਾਫ 6 ਮਈ, 2020 ਨੂੰ ਮੁਕੱਦਮਾ ਦਰਜ ਹੋਇਆ ਸੀ। ਮਾਮਲੇ 'ਚ ਕਤਲ ਦੀ ਧਾਰਾ ਜੋੜਨ ਤੋਂ ਬਾਅਦ ਸੈਣੀ ਨੇ ਪਹਿਲਾਂ ਜ਼ਿਲ੍ਹਾ ਅਦਾਲਤ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਸੀ ਪਰ ਜ਼ਮਾਨਤ ਨਹੀਂ ਮਿਲੀ।

ਇਹ ਵੀ ਪੜ੍ਹੋ : ਸੋਨੇ ਦੇ ਕਾਰੀਗਰ ਨੇ ਕਬਰਾਂ 'ਚ ਕੀਤੀ ਖ਼ੁਦਕੁਸ਼ੀ, ਪਰਨੇ ਨਾਲ ਲਟਕਦੀ ਮਿਲੀ ਲਾਸ਼

ਸੁਮੇਧ ਸੈਣੀ ਪਿਛਲੇ ਕਈ ਦਿਨਾਂ ਤੋਂ ਆਪਣੀ ਸੁਰੱਖਿਆ ਛੱਡ ਕੇ ਫਰਾਰ ਹਨ। ਸੈਣੀ ਨੂੰ ਹੁਣ ਆਖ਼ਰੀ ਉਮੀਦ ਸੁਪਰੀਮ ਕੋਰਟ ਤੋਂ ਹੈ। ਜੇਕਰ ਸੁਪਰੀਮ ਕੋਰਟ 'ਚ ਸੈਣੀ ਨੂੰ ਜ਼ਮਾਨਤ ਨਹੀਂ ਮਿਲਦੀ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਸ ਦੀ ਚੁਣੌਤੀ ਹੋਰ ਵੱਧ ਜਾਵੇਗੀ।

 


author

Babita

Content Editor

Related News