ਪੰਜਾਬ ਦੇ ਸਾਬਕਾ DGP ਸੈਣੀ SIT ਅੱਗੇ ਨਹੀਂ ਹੋਏ ਪੇਸ਼, ਭੇਜਿਆ ਗਿਆ ਸੀ ਸੰਮਨ

11/30/2022 8:48:26 AM

ਚੰਡੀਗੜ੍ਹ (ਰਮਨਜੀਤ ਸਿੰਘ) : ਫਰੀਦਕੋਟ ਜ਼ਿਲ੍ਹੇ 'ਚ ਸਾਲ 2015 ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਸਪੈਸ਼ਲ ਇਨਵੈਸਟੀਗੇਸ਼ਨ (ਐੱਸ. ਆਈ. ਟੀ.) ਟੀਮ ਵੱਲੋਂ ਸੰਮਨ ਭੇਜਣ ਦੇ ਬਾਵਜੂਦ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਐੱਸ. ਆਈ. ਟੀ. ਦੇ ਸਾਹਮਣੇ ਪੇਸ਼ ਨਹੀਂ ਹੋਏ। ਐੱਸ. ਆਈ. ਟੀ. ਨੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ ਮੰਗਲਵਾਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ ਪਰ ਸੈਣੀ ਐੱਸ. ਆਈ.ਟੀ. ਦੇ ਸਾਹਮਣੇ ਪੇਸ਼ ਨਹੀਂ ਹੋਏ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਜੇਲ੍ਹ 'ਚੋਂ ਜਲਦ ਹੋ ਸਕਦੇ ਨੇ ਰਿਹਾਅ! ਮੀਡੀਆ ਸਲਾਹਕਾਰ ਡੱਲਾ ਨੇ ਕੀਤਾ ਟਵੀਟ

ਸਾਬਕਾ ਡੀ. ਜੀ. ਪੀ. ਸੈਣੀ ਵਲੋਂ ਐੱਸ. ਆਈ. ਟੀ. ਨਾਲ ਸੰਪਰਕ ਸਾਧ ਕੇ ਪੁੱਛਗਿੱਛ ਲਈ ਕਿਸੇ ਹੋਰ ਦਿਨ ਬੁਲਾਉਣ ਦੀ ਬੇਨਤੀ ਕੀਤੀ ਗਈ ਸੀ। ਐੱਸ. ਆਈ. ਟੀ. ਜਲਦੀ ਹੀ ਸੈਣੀ ਨੂੰ ਦੁਬਾਰਾ ਬੁਲਾਉਣ ਲਈ ਸੰਮਨ ਜਾਰੀ ਕਰੇਗੀ।

ਇਹ ਵੀ ਪੜ੍ਹੋ : ਚੰਡੀਗੜ੍ਹ : CTU ਦੇ ਡਰਾਈਵਰਾਂ ਤੇ ਕੰਡਕਟਰਾਂ ਲਈ ਚੰਗੀ ਖ਼ਬਰ, ਵਿਭਾਗ ਨੇ ਜਾਰੀ ਕੀਤੇ ਇਹ ਹੁਕਮ

ਦੱਸਣਯੋਗ ਹੈ ਕਿ ਸੁਮੇਧ ਸਿੰਘ ਸੈਣੀ ਪਹਿਲਾਂ ਵੀ ਇਸ ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਵੱਲੋਂ ਬੁਲਾਏ ਜਾਣ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News