ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਐੱਸ. ਆਈ. ਟੀ. ਅੱਗੇ ਪੇਸ਼

Monday, Oct 26, 2020 - 06:29 PM (IST)

ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਐੱਸ. ਆਈ. ਟੀ. ਅੱਗੇ ਪੇਸ਼

ਮੋਹਾਲੀ : ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿਚ ਪੁਲਸ ਜਾਂਚ ਵਿਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਆਪਣੇ ਵਕੀਲਾਂ ਨਾਲ ਮਟੌਰ ਥਾਣੇ ਪਹੁੰਚੇ। ਸਾਬਕਾ ਡੀ. ਜੀ. ਪੀ. ਆਪਣੇ ਵਕੀਲਾਂ ਅਤੇ ਸੁਰੱਖਿਆ ਅਮਲੇ ਨਾਲ ਸਵੇਰੇ ਕਰੀਬ ਸਵਾ 11 ਵਜੇ ਮਟੌਰ ਥਾਣੇ ਪਹੁੰਚੇ। ਥਾਣੇ ਵਿਚ ਸਿੱਟ ਦੇ ਮੁਖੀ ਤੇ ਐੱਸ. ਪੀ, (ਡੀ) ਹਰਮਨਦੀਪ ਸਿੰਘ ਹਾਂਸ, ਡੀ. ਐੱਸ. ਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਸੈਣੀ ਤੋਂ ਪੁੱਛਗਿੱਛ ਕੀਤੀ।

ਇਹ ਵੀ ਪੜ੍ਹੋ : ਰਾਣਾ ਸਿੱਧੂ ਕਤਲ ਕਾਂਡ 'ਚ ਕਈ ਪਹਿਲੂ ਘੋਖ ਰਹੀ ਪੁਲਸ, ਸਾਹਮਣੇ ਆਏ ਵੱਡੇ ਤੱਥ

ਹਾਲਾਂਕਿ ਸੈਣੀ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਚਾਰ ਵਾਰ ਨੋਟਿਸ ਭੇਜਿਆ ਗਿਆ ਸੀ ਪਰ ਉਹ ਸਿਰਫ਼ ਦੋ ਵਾਰ ਹੀ ਸਿੱਟ ਅੱਗੇ ਪੇਸ਼ ਹੋਏ ਹਨ। ਫਿਲਹਾਲ ਐੱਸ. ਆਈ. ਟੀ. ਵਲੋਂ ਸੈਣੀ ਪਾਸੋਂ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ :  ਵੱਡੀ ਵਾਰਦਾਤ, ਅੱਧੀ ਰਾਤ ਨੂੰ ਪਤੀ ਵਲੋਂ ਪਤਨੀ ਦਾ ਕਤਲ


author

Gurminder Singh

Content Editor

Related News