ਪਾਵਨ ਨਗਰੀ ਸੁਲਤਾਨਪੁਰ ਲੋਧੀ ''ਚ ਅੱਜ ਝੋਨੇ ਦੀ ਖਰੀਦ ਸ਼ੁਰੂ
Sunday, Sep 27, 2020 - 06:03 PM (IST)
ਸੁਲਤਾਨਪੁਰ ਲੋਧੀ (ਸੋਢੀ) : ਦਾਨਾ ਮੰਡੀ ਸੁਲਤਾਨਪੁਰ ਲੋਧੀ 'ਚ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਝੋਨੇ ਦੀ ਅੱਜ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ । ਵਿਧਾਇਕ ਨਵਤੇਜ ਸਿੰਘ ਚੀਮਾ ਦੇ ਹੁਕਮਾਂ ਅਨੁਸਾਰ ਐਤਵਾਰ ਮੁੱਖ ਦਾਣਾ ਮੰਡੀ 'ਚ ਚੇਅਰਮੈਨ ਮਾਰਕੀਟ ਕਮੇਟੀ ਪਲਵਿੰਦਰ ਸਿੰਘ ਪੱਪਾ ਤੇ ਵਾਇਸ ਚੇਅਰਮੈਨ ਦੀਪਕ ਧੀਰ ਰਾਜੂ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ । ਉਪਰੰਤ ਗੱਲਬਾਤ ਕਰਦਿਆਂ ਚੇਅਰਮੈਨ ਪੱਪਾ ਤੇ ਵਾਈਸ ਚੇਅਰਮੈਨ ਰਾਜੂ ਧੀਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਕੈਪਟਨ ਸਰਕਾਰ ਇਸ ਸਾਲ ਵੀ ਝੋਨੇ ਦਾ ਇਕ-ਇਕ ਦਾਣਾ ਖਰੀਦੇਗੀ, ਜਿਸ ਦੌਰਾਨ ਕਿਸੇ ਵੀ ਕਿਸਾਨ ਨੂੰ ਮੰਡੀ 'ਚ ਕੋਈ ਮੁਸ਼ਕਲ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਕਾਰਨ ਝੋਨੇ ਦੀ ਸਰਕਾਰੀ ਖਰੀਦ ਵੀ ਪਿਛਲੇ ਸੀਜਨ ਦੀ ਤਰ੍ਹਾਂ ਕੂਪਨਾਂ ਦੁਬਾਰਾ ਹੋਵੇਗੀ।
ਉਨ੍ਹਾਂ ਦੱਸਿਆ ਕਿ ਸਾਰੀਆਂ ਖਰੀਦ ਏਜੰਸੀਆਂ ਨੂੰ ਖਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਦਿਸ਼ਾ-ਨਿਰਦੇਸ਼ਾਂ ਦੇ ਦਿੱਤੇ ਹਨ। ਝੋਨੇ ਲਈ ਸਰਕਾਰੀ ਬਾਰਦਾਨੇ ਦੇ ਵੀ ਇੰਤਜ਼ਾਮ ਕੀਤੇ ਹੋਏ ਹਨ । ਉਨ੍ਹਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣਾ ਝੋਨਾ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਕਿ ਵੱਧ ਨਮੀਂ ਕਾਰਨ ਸਰਕਾਰੀ ਖਰੀਦ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਆਪਣੀ ਫ਼ਸਲ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਮੰਡੀ 'ਚ ਲੈ ਕੇ ਆਉਣੀ ਚਾਹੀਦੀ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਦੀਪਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਵੀ ਝੋਨੇ ਦੀ ਸਰਕਾਰੀ ਖ਼ਰੀਦ ਦੇ ਪੂਰੇ ਬੰਦੋਬਸਤ ਕੀਤੇ ਹੋਏ ਹਨ।
ਕਿਸਾਨਾਂ ਨੂੰ ਸਾਫ ਪੀਣ ਵਾਲਾ ਪਾਣੀ ਮੰਡੀ 'ਚ ਸਫ਼ਾਈ ਤੇ ਲਾਈਟਾਂ ਆਦਿ 'ਤੇ ਵੀ ਇੰਤਜ਼ਾਮ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹਲਕੇ 'ਚ ਪੈਂਦੀਆਂ ਸਾਰੀਆਂ ਅਨਾਜ ਮੰਡੀ ਤੇ ਫੋਕਲ ਪੁਆਇੰਟਾਂ ਤੇ ਮੰਡੀ ਸੁਪਰਵਾਈਜ਼ਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਜੋ ਸਰਕਾਰੀ ਖਰੀਦ ਨੂੰ ਨਿਰਵਿਘਨ ਜਾਰੀ ਰੱਖਣਾ ਯਕੀਨੀ ਬਣਾਉਣਗੇ। ਇਸ ਮੌਕੇ ਰਵਿੰਦਰ ਰਵੀ ਪੀ. ਏ , ਹਰਚਰਨ ਸਿੰਘ ਬੱਗਾ ਮਿਆਣੀ ਮੈਂਬਰ ਸੰਮਤੀ, ਡਾ. ਅਮਨਪ੍ਰੀਤ ਸਿੰਘ, ਵਿਪਨ ਮੋਗਲਾ, ਕੁਲਵੰਤ ਅਰੋੜਾ, ਸਰਪੰਚ ਗੁਰਮੇਜ ਸਿੰਘ ਰਾਜੂ ਢਿੱਲੋਂ, ਸੰਜੀਵ ਮੋਗਲਾ,' ਦੀਪਕ ਨਈਅਰ, ਚਰਨ ਸਿੰਘ ਲੋਧੀਵਾਲ , ਰਜੇਸ਼ ਸੇਠੀ ਤਰਸੇਮ ਸਿੰਘ ,ਬਲਜਿੰਦਰ ਪੀ. ਏ, ਜੋਰਾਵਰ ਸਿੰਘ ਮੰਡੀ ਸੁਪਰਵਾਈਜ਼ਰ ਆਦਿ ਨੇ ਸ਼ਿਰਕਤ ਕੀਤੀ ।