ਪੁੱਤਰ ਦੇ ਵਿਆਹ 'ਤੇ ਸੁਖਪਾਲ ਖਹਿਰਾ ਨੇ ਲਿਆ ਅਨੋਖਾ ਸ਼ਗਨ (ਵੀਡੀਓ)

Wednesday, Nov 13, 2019 - 12:54 PM (IST)

ਕਪੂਰਥਲਾ/ਭੁਲੱਥ (ਬਿਊਰੋ) - ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਦਾ ਸ਼ੁੱਭ ਆਨੰਦ ਕਾਰਜ 10 ਨਵੰਬਰ ਨੂੰ ਹੋ ਗਿਆ। ਪੁੱਤਰ ਦੇ ਵਿਆਹ ਦੀ ਇਸ ਖੁਸ਼ੀ ਦਾ ਜ਼ਿਕਰ ਖਹਿਰਾ ਵਲੋਂ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝਾ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਨੇ ਲੋਕਾਂ ਤੋਂ ਸ਼ੁੱਭ ਕਾਮਨਾਵਾਂ ਦੀ ਆਸ ਕੀਤੀ ਹੈ। ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਖਹਿਰਾ ਨੇ ਵਿਆਹ 'ਚ ਆਏ ਹੋਏ ਮਹਿਮਾਨਾਂ ਅਤੇ ਲੋਕਾਂ ਤੋਂ ਸ਼ਗਨ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਦੇ ਬਦਲੇ ਉਨ੍ਹਾਂ ਨੇ  ਸਿਰਫ ਅਤੇ ਸਿਰਫ ਆਸ਼ਿਰਵਾਦ ਦੇਣ ਦੀ ਮੰਗ ਕੀਤੀ।

PunjabKesari

ਦੱਸ ਦੇਈਏ ਕਿ ਖਹਿਰੇ ਦੇ ਪੁੱਤਰ ਦੇ ਵਿਆਹ ਮੌਕੇ ਹੋਏ ਸ਼ਗਨ ਸਮਾਗਮ ਦੀ ਇਕ ਵੀਡੀਓ ਮੀਡੀਆ ਦੇ ਸਾਹਮਣੇ ਆਈ ਹੈ, ਜਿਸ 'ਚ ਸੁਖਪਾਲ ਖਹਿਰਾ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਤੋਂ ਹੀ ਸਾਨੂੰ ਬਹੁਤ ਕੁਝ ਦੇ ਦਿੱਤਾ ਹੈ। ਅੱਜ ਅਸੀਂ ਜੋ ਕੁਝ ਵੀ ਹਾਂ ਅਤੇ ਸਾਡੀ ਜੋ ਵੀ ਪਛਾਣ ਹੈ, ਹਲਕਾ ਭੁਲੱਥ ਅਤੇ ਉਥੋ ਦੇ ਲੋਕਾਂ ਕਰਕੇ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਡੇ ਸਮਾਗਮ 'ਚ ਆਏ, ਸਾਡੇ ਲਈ ਇਹੀ ਕਰੋੜਾਂ ਰੁਪਏ ਦੇ ਸ਼ਗਨ ਦੇ ਸਾਮਾਨ ਹੈ। ਜਿਸ ਦੇ ਲਈ ਉਨ੍ਹਾਂ ਨੇ ਸਾਰਿਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਆਪਣੇ ਸਵ.ਮਾਤਾ-ਪਿਤਾ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਸਾਰਿਆਂ ਨਾਲ ਸਾਂਝੀਆਂ ਕੀਤੀਆਂ।

PunjabKesari

PunjabKesari


author

rajwinder kaur

Content Editor

Related News