ਰਾਣਾ ਗੁਰਜੀਤ ਨੂੰ ਘੇਰਣ ਵਾਲਾ ''ਆਪ'' ਆਗੂ ਸੁਖਪਾਲ ਖਹਿਰਾ ਖੁਦ ਦੋਸ਼ਾਂ ''ਚ ਘਿਰਿਆ (ਵੀਡੀਓ)

06/15/2017 4:42:58 PM

ਚੰਡੀਗੜ੍ਹ — ਰੇਤ ਤੇ ਜ਼ਮੀਨ ਘੋਟਾਲੇ ਮਾਮਲੇ 'ਚ ਰਾਣਾ ਗੁਰਜੀਤ ਨੂੰ ਘੇਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਖੁਦ ਦੋਸ਼ਾਂ ਦੇ ਘੇਰੇ 'ਚ ਆ ਗਏ ਹਨ। ਖਹਿਰਾ 'ਤੇ ਇਕ ਕਿਸਾਨ ਵਲੋਂ 20 ਲੱਖ ਰੁਪਏ ਦੀ ਠੱਗੀ ਦੇ ਦੋਸ਼ ਲਗਾਏ ਗਏ ਹਨ। 
ਜਾਣਕਾਰੀ ਮੁਤਾਬਕ ਕਿਸਾਨ ਗੁਰਨਾਮ ਸਿੰਘ ਸੰਗਰੂਰ ਦਾ ਰਹਿਣ ਵਾਲਾ ਹੈ। ਕਿਸਾਨ ਮੁਤਾਬਕ ਖਹਿਰਾ ਨੇ ਸਰਕਾਰ ਬਨਣ 'ਤੇ ਉਸ ਨੂੰ ਕਿਸੇ ਵਿਭਾਗ 'ਚ ਚੇਅਰਮੈਨ ਦੇ ਅਹੁਦੇ ਦਾ ਲਾਲਚ ਦੇ ਪੈਸੇ ਲਏ ਸਨ ਪਰ ਉਸ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ। ਹੁਣ ਜਦੋਂ ਉਹ ਖਹਿਰਾ ਕੋਲੋਂ ਆਪਣੇ ਪੈਸੇ ਵਾਪਸ ਮੰਗ ਰਿਹਾ ਹੈ ਤਾਂ ਖਹਿਰਾ ਵਲੋਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ। ਕਿਸਾਨ ਨੇ ਡੀ. ਜੀ. ਪੀ. ਨੂੰ ਸ਼ਿਕਾਇਤ ਕਰ ਕੇ ਇਨਸਾਫ ਦੀ ਮੰਗ ਕੀਤੀ ਹੈ। 
 


Related News