ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ
Thursday, Jan 28, 2021 - 09:28 PM (IST)
ਜਲੰਧਰ— 26 ਜਨਵਰੀ ਨੂੰ ਹੋਈ ਲਾਲ ਕਿਲ੍ਹੇ ਦੀ ਹਿੰਸਾ ਦੌਰਾਨ ਦਿੱਲੀ ’ਚ ਮਾਰੇ ਨੌਜਵਾਨ ਦੀ ਮੌਤ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਹਿੰਸਾ ’ਚ ਨੌਜਵਾਨ ਦੀ ਮੌਤ ਟਰੈਕਟਰ ਪਲਟਣ ਕਾਰਨ ਨਹੀਂ ਸਗੋਂ ਦਿੱਲੀ ਪੁਲਸ ਦੀ ਗੋਲੀ ਲੱਗਣ ਨਾਲ ਹੋਈ ਹੈ। ਖਹਿਰਾ ਨੇ ਨਵਨੀਤ ਦੀ ਪੋਸਟਮਾਰਟਮ ਰਿਪੋਰਟ ਵਿਖਾਉਂਦੇ ਹੋਏ ਕਿਹਾ ਕਿ ਪੋਸਟਮਾਰਟਮ ਇਹ ਪਤਾ ਲੱਗਾ ਹੈ ਕਿ ਨਵਰੀਤ ਦੇ ਠੋਡੀ ਨੇੜਿਓਂ ਐਂਟਰੀ ਅਤੇ ਸਿਰ ਦੇ ਕੋਲੋਂ ਐਕਜ਼ਿਟ ਪੁਆਇੰਟ ਮਿਲੇ ਹਨ ਅਤੇ ਬਰੈਨ ਮੈਟਰ ਆਊਟ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਕਾਫ਼ੀ ਹੱਦ ਤੱਕ ਪਤਾ ਲੱਗਦਾ ਹੈ ਕਿ ਨਵਰੀਤ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ’ਤੇ ਸਖ਼ਤ ਹੋਈ NGT, ਜਲਦ 50 ਕਰੋੜ ਦਾ ਜੁਰਮਾਨਾ ਜਮ੍ਹਾ ਕਰਵਾਉਣ ਦੇ ਦਿੱਤੇ ਹੁਕਮ
ਨਵਰੀਤ ਦੇ ਦਾਦੇ ਹਰਦੀਪ ਸਿੰਘ ਨਾਲ ਸਕਾਈਪ ਜ਼ਰੀਏ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਹਰਦੀਪ ਸਿੰਘ ਨੂੰ ਐੱਸ. ਪੀ. ਰਾਮਪੁਰ ਵੱਲੋਂ ਹਰਦੀਰ ਸਿੰਘ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ ਅਤੇ ਐੱਫ. ਆਰ. ਆਈ. ਦਰਜ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਹੱਥ ਜੋੜ ਕੇ ਅਪੀਲ ਕਰਦੇ ਕਿਹਾ ਕਿ ਨਵਰੀਤ ਦੀ ਮੌਤ ਨੂੰ ਜਾਇਆ ਨਾ ਜਾਣ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿ ਇਸ ਮਾਮਲੇ ’ਚ ਜਿਹੜੇ ਪੁਲਸ ਮੁਲਾਜ਼ਮ ਦੋਸ਼ੀ ਹਨ, ਉਨ੍ਹਾਂ ਦੀ ਗਿ੍ਰਫ਼ਤਾਰੀ ਦੀ ਮੰਗ ਹੋਵੇ। ਉਨ੍ਹਾਂ ਕਿਹਾ ਕਿ ਨਵਰੀਤ ਵਰਗੇ ਹੀ ਨੌਜਵਾਨ ਸਨ, ਜਿਹੜੇ ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਸਰਹੱਦਾਂ ਤੱਕ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਾਡੇ ਸਤਿਕਾਰ ਯੋਗ ਲੀਡਰ ਸਨ, ਉਨ੍ਹਾਂ ਦਾ ਤਾਂ ਕਹਿਣਾ ਸੀ ਕਿ ਜਿੱਥੇ ਸਾਨੂੰ ਰੋਕਿਆ ਜਾਵੇ ਅਸੀਂ ਉਥੇ ਹੀ ਧਰਨਾ ਲਗਾ ਕੇ ਬੈਠ ਜਾਵਾਂਗੇ। ਉਨ੍ਹਾਂ ਕਿਸਾਨਾਂ ਨੂੰ ਹੌਂਸਲਾ ਬਰਕਰਾਰ ਰੱਖਣ ਦੀ ਮੰਗ ਕੀਤੀ ਹੈ ਅਤੇ ਮੋਰਚੇ ਨੂੰ ਬਣਾਏ ਰੱਖਣ ਲਈ ਕਿਹਾ ਹੈ।
ਨਵਰੀਤ ਨੇ ਦਾਦੇ ਸੁਣਾਈ 26 ਜਨਵਰੀ ਦੀ ਹੱਡਬੀਤੀ
ਉਥੇ ਹੀ ਡਿੱਬਿਡਬਾ ਦੇ ਰਹਿਣ ਵਾਲੇ ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਜਦੋਂ ਰਾਜਸਥਾਨ ਬਾਰਡਰ ’ਤੇ ਸਨ ਤਾਂ ਕਰੀਬ ਡੇਢ ਵਜੇ ਪਤਾ ਲੱਗਾ ਕਿ ਉਨ੍ਹਾਂ ਦਾ ਪੋਤਰਾ ਨਵਰੀਤ ਸ਼ਹੀਦ ਹੋ ਗਿਆ ਹੈ। ਫਿਰ ਉਹ ਗਾਜ਼ੀਪੁਰ ਬਾਰਡਰ ’ਤੇ ਪਹੁੰਚੇ ਅਤੇ ਮੇਰੇ ਆਉਣ ਤੋਂ ਪਹਿਲਾਂ ਗਾਜ਼ੀਪੁਰ ਬਾਰਡਰ ’ਤੇ ਨਵਰੀਤ ਦੀ ਲਾਸ਼ ਲਿਆ ਕੇ ਰੱਖ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਕਾਲ ’ਤੇ ਗਿਆ ਉਨ੍ਹਾਂ ਦਾ ਪੋਤਰਾ ਸ਼ਹੀਦ ਹੋਇਆ ਸੀ। ਕਿਸਾਨ ਕਿਹਾ ਕਿ ਮੈਂ ਉਸ ਸਮੇਂ ਕਿਹਾ ਸੀ ਕਿ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਚਾਹੀਦਾ ਸੀ ਕਿ ਉਨ੍ਹਾਂ ਨੇ ਕੀ ਕਰਨਾ ਹੈ। ਜਦੋਂ ਸਾਡੇ ਕੋਲ ਕੋਈ ਆਪਸ਼ਨ ਨਾ ਬਚਿਆ ਤਾਂ ਫਿਰ ਅਸੀਂ ਸੋਚਿਆ ਕਿ ਲਾਸ਼ ਨੂੰ ਘਰੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੁਲਸ ਨੂੰ ਪੁੱਛਿਆ ਗਿਆ ਸੀ ਕਿ ਜੇਕਰ ਇਸ ਦੀ ਮੌਤ ਟਰੈਕਟਰ ਪਲਟਣ ਨਾਲ ਹੋਈ ਸੀ ਤਾਂ ਕੀ ਉਸ ਸਮੇਂ ਨਵਰੀਤ ਨੂੰ ਕੋਈ ਹਸਪਤਾਲ ਲੈ ਕੇ ਜਾਂ ਫਿਰ ਫਰਸਟ ਐਡ ਦਿੱਤੀ ਗਈ ਸੀ? ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਨਵਰੀਤ ਦਾ ਪੋਸਟਮਾਰਟਮ ਦਿੱਲੀ ’ਚ ਹੋਵੇ। ਉਸ ਸਮੇਂ ਸਾਡਾ ਕੋਈ ਵੀ ਉਥੇ ਵਾਰਸ ਨਹੀਂ ਬਣਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਇਸ ਪੰਜਾਬੀ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ ਵਿਚ ਹਾਸਲ ਕੀਤਾ ਵੱਡਾ ਅਹੁਦਾ
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਚਾਹੁੰਦਾ ਸੀ ਕਿ ਇਸ ਨੂੰ ਇਕ ਹਾਦਸਾ ਕਰਾਰ ਦਿੱਤਾ ਜਾਵੇ। ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਨਵਰੀਤ ਦੀ ਲਾਸ਼ ਨੂੰ ਰਾਮਪੁਰਾ ਲਿਆਂਦਾ ਗਿਆ, ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ’ਚ ਸਾਫ਼ ਹੋਇਆ ਹੈ ਕਿ ਉਸ ਦੇ ਸਰੀਰ ’ਚ ਗੋਲੀ ਕ੍ਰਾਸ ਹੋਈ ਹੈ ਅਤੇ ਗੋਲੀ ਲੱਗਣ ਦੇ ਨਾਲ ਹੀ ਉਸ ਦਾ ਦਿਮਾਗ ਬਾਹਰ ਆਇਆ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਹ ਸਾਬਤ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿ ਉਹ ਸਰਕਾਰ ਹੈ। ਪ੍ਰਦਰਸ਼ਨ ਕਰਨਾ ਸਾਡਾ ਅਧਿਕਾਰ ਹੈ ਅਤੇ ਸਰਕਾਰ ਇਸ ਨੂੰ ਕਿਉਂ ਰੋਕ ਰਹੀ ਹੈ। ਖਹਿਰਾ ਨੇ ਕਿਹਾ ਕਿ ਨਵਰੀਤ ਦੀ ਮੌਤ ਨੂੰ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਉਸ ਦੇ ਲਈ ਇਨਸਾਫ਼ ਮੰਗਿਆ ਜਾਵੇਗਾ।
ਇਹ ਵੀ ਪੜ੍ਹੋ: ਅੰਮ੍ਰਿਤਸਰ: ਕਸਬਾ ਚਮਿਆਰੀ ’ਚ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਚੱਲੀ ਗੋਲੀ, ਇਕ ਦੀ ਮੌਤ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ