‘ਆਪ’ ਹਾਈਕਮਾਂਡ ਵੱਲੋਂ ਪਾਰਟੀ ਵਿਰੋਧੀ ਐਲਾਨਣ ਦੇ ਬਾਵਜੂਦ ਖਹਿਰਾ ਧਡ਼ੇ ਦੀ ਬਠਿੰਡਾ ਕਨਵੈਨਸ਼ਨ ਅੱਜ

Thursday, Aug 02, 2018 - 02:06 AM (IST)

‘ਆਪ’ ਹਾਈਕਮਾਂਡ ਵੱਲੋਂ ਪਾਰਟੀ ਵਿਰੋਧੀ ਐਲਾਨਣ ਦੇ ਬਾਵਜੂਦ ਖਹਿਰਾ ਧਡ਼ੇ ਦੀ ਬਠਿੰਡਾ ਕਨਵੈਨਸ਼ਨ ਅੱਜ

ਮਾਨਸਾ(ਜੱਸਲ)-ਆਮ ਆਦਮੀ ਪਾਰਟੀ (ਆਪ) ਹਾਈਕਮਾਂਡ ਵੱਲੋਂ ਬਠਿੰਡਾ ਕਨਵੈਨਸ਼ਨ ਪਾਰਟੀ ਵਿਰੋਧੀ ਐਲਾਨਣ ਦੇ ਬਾਵਜੂਦ ਵੀ ਸੁਖਪਾਲ ਸਿੰਘ ਖਹਿਰਾ ਧਡ਼ਾ ਅੱਜ ਬਠਿੰਡਾ ਵਿਖੇ ਵਿਸ਼ਾਲ ਕਨਵੈਨਸ਼ਨ ਕਰ ਕੇ ਆਪਣਾ ਸਿਆਸੀ ਕੱਦ ਮਾਪਣਗੇ।  ਜਾਣਕਾਰੀ ਅਨੁਸਾਰ ‘ਆਪ’ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਅਹੁਦੇ ਨੂੰ ਹਟਾਉਣ ’ਤੇ ਇਸ ਵੇਲੇ ਪੰਜਾਬ ਦੀ ਸਿਆਸਤ ’ਚ ਭੂਚਾਲ ਆਇਆ ਹੋਇਆ ਹੈ ਪਰ ‘ਆਪ’ ਦੇ ਅੱਧੀ ਦਰਜਨ ਤੋਂ ਵੱਧ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਾਲ ਖਡ਼੍ਹੇ ਹਨ ਪਰ ਦਿੱਲੀ ਹਾਈਕਮਾਂਡ ਵੱਲੋਂ ਇਸ ਮਾਮਲੇ ’ਚ ਕਰਾਰਾ ਜਵਾਬ ਦੇਣ ’ਤੇ ਹੁਣ ਬਠਿੰਡਾ ਵਿਖੇ ਰੱਖੀ ਕਨਵੈਨਸ਼ਨ ਉਨ੍ਹਾਂ ਦੇ ਗਲੇ ਦੀ ਹੱਡੀ ਬਣ ਗਈ ਹੈ। ਇਨ੍ਹਾਂ ਅੱਧੀ ਦਰਜਨ ਤੋਂ ਵੱਧ ‘ਆਪ’ ਵਿਧਾਇਕਾਂ ਦੀ ਸਿਆਸੀ ਕਿਸ਼ਤੀ ਮੰਝਧਾਰ ’ਚ ਅਟਕ ਕੇ ਰਹਿ ਗਈ ਹੈ। ਉਨ੍ਹਾਂ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਕਿ ਉਹ ਪਾਰਟੀ ਅੰਦਰ ਰਹਿ ਕੇ ਅਗਲਾ ਕੀ ਫੈਸਲਾ ਲੈਣ। ਉਧਰ ਸੁਖਪਾਲ ਸਿੰਘ ਖਹਿਰਾ ਧਡ਼ੇ ਦੀ ਕਨਵੈਨਸ਼ਨ ਉਪਰ ਜਿੱਥੇ ‘ਆਪ’ ਹਾਈਕਮਾਂਡ ਵੱਲੋਂ ਪਲ-ਪਲ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਉਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਇਸ ਕਨਵੈਨਸ਼ਨ ਉਪਰ ਤਿੱਖੀ ਅੱਖ ਰੱਖੀ ਹੋਈ ਹੈ ਕਿਉਂਕਿ ਖਹਿਰਾ ਧਡ਼ਾ ਇਸ ਕਨਵੈਨਸ਼ਨ ਵਿਚ ਵੱਧ ਤੋਂ ਵੱਧ ‘ਆਪ’ ਵਿਧਾਇਕ ਅਤੇ ਵੱਡੀ ਗਿਣਤੀ ’ਚ ਵਰਕਰਾਂ ਨੂੰ ਸੱਦ ਕੇ ਆਪਣਾ ਸਿਆਸੀ ਦਬਦਬਾ ਬਣਾਉਣ ਦੇ ਰੌਂਅ ਵਿਚ ਹੈ। ਜਦੋਂ ਕਿ ਆਪ ਦੇ ਬਾਗੀ ਵਿਧਾਇਕ ਇਸ ਕਨਵੈਨਸ਼ਨ ਰਾਹੀਂ ਆਪਣਾ ਸਿਆਸੀ ਕੱਦ ਮਾਪਣ ’ਤੇ ਲੱਗੇ ਹੋਏ ਹਨ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ। ਜੇਕਰ ਵਿਧਾਇਕ ਪਾਰਟੀ ਹਾਈਕਮਾਂਡ  ਹੇਠ ਦੱਬ ਕੇ ਬਠਿੰਡਾ ਵਿਖੇ ਰੱਖੀ ਕਨਵੈਨਸ਼ਨ ਤੋਂ ਕਿਨਾਰਾ ਕਰਨਗੇ ਤਾਂ ਪਾਰਟੀ ਵਾਲੰਟੀਅਰਾਂ ਅੰਦਰ ਉਨ੍ਹਾਂ ਦਾ ਵਿਸ਼ਵਾਸ ਖਤਮ ਹੋ ਜਾਵੇਗਾ। ਜੇਕਰ ਬਠਿੰਡਾ ਦੀ ਕਨਵੈਨਸ਼ਨ ’ਚ ਸ਼ਮੂਲੀਅਤ ਕਰਨਗੇ ਤਾਂ ਪਾਰਟੀ ਵਿਰੋਧੀ ਬਣ ਜਾਣਗੇ। ਇਸ ਦੋਵੇਂ ਆਪੋਜ਼ਿਟ ਫੈਸਲੇ ਪੰਜਾਬ ਅੰਦਰ ‘ਆਪ’ ਲਈ ਨੁਕਸਾਨਦੇਹ ਸਾਬਤ ਹੋਣਗੇ।
 


Related News