ਸੁਖਪਾਲ ਖਹਿਰਾ ਕਰਨਗੇ ''ਸ਼ਕਤੀ ਪ੍ਰਦਰਸ਼ਨ''
Tuesday, Jul 24, 2018 - 11:42 AM (IST)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਮੰਗਲਵਾਰ ਨੂੰ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਖਿਲਾਫ ਪਾਰਟੀ ਅੰਦਰ ਚੱਲ ਰਹੇ ਵਿਰੋਧ ਨੂੰ ਦਬਾਉਣ ਤੇ ਦਿੱਲੀ ਹਾਈਕਮਾਨ ਨੂੰ ਇਹ ਸੰਦੇਸ਼ ਦੇਣ ਲਈ ਵਿਧਾਇਕਾਂ ਦੀ ਬੈਠਕ ਬੁਲਾਈ ਹੈ ਕਿ ਉਹ ਪਾਰਟੀ 'ਚ ਅਜੇ ਕਮਜ਼ੋਰ ਨਹੀਂ ਹੋਏ ਹਨ। ਖਹਿਰਾ ਵਲੋਂ ਬੈਠਕ ਬੁਲਾਏ ਜਾਣ ਤੋਂ ਬਾਅਦ ਹਾਈਕਮਾਨ ਦੀਆਂ ਨਜ਼ਰਾਂ ਵੀ ਇਸ ਗੱਲ 'ਤੇ ਟਿਕੀਆਂ ਹਨ ਕਿ ਬੈਠਕ 'ਚ ਕਿੰਨੇ ਵਿਧਾਇਕ ਸ਼ਾਮਲ ਹੁੰਦੇ ਹਨ। ਬੈਠਕ ਦਾ ਅਣਐਲਾਨਿਆਂ ਏਜੰਡਾ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਤੇ ਖਹਿਰਾ ਦੀ ਖਿਲਾਫਤ ਕਰਨ ਵਾਲਿਆਂ ਨੂੰ ਲੈ ਕੇ ਰੱਖਿਆ ਗਿਆ ਹੈ।
ਸੁਖਪਾਲ ਖਹਿਰਾ ਬੈਠਕ ਬੁਲਾ ਕੇ ਹਾਈਕਮਾਨ ਨੂੰ ਵੀ ਆਪਣੇ ਖਿਲਾਫ ਕਾਰਵਾਈ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਦਰਦ ਬਿਆਨ ਕਰ ਦਿੱਤਾ ਸੀ। ਹੁਣ ਬੈਠਕ ਕਰਕੇ ਉਹ ਸਭ ਕੁਝ ਸਪੱਸ਼ਟ ਕਰ ਦੇਣਾ ਚਾਹ ਰਹੇ ਹਨ। ਬੈਠਕ 'ਚ ਇਕ ਤੀਰ ਨਾਲ ਕਈ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਹੈ। ਦਿੱਲੀ ਹਾਈਕਮਾਨ ਨੂੰ ਸੰਦੇਸ਼ ਦੇਣਾ ਕਿ ਉਨ੍ਹਾਂ ਨੇਲ ਕਿੰਨੇ ਵਿਧਾਇਕ ਹਨ। ਨਾਲ ਹੀ ਪਾਰਟੀ ਅੰਦਰ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਸੰਦੇਸ਼ ਜਾਵੇਗਾ ਕਿ ਉਹ ਅਜੇ ਵੀ ਮਜ਼ਬੂਤ ਹਨ।