ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਜੇਲ੍ਹ ''ਚ ਹੀ ਮਨਾਉਣਗੇ ਜਨਮਦਿਨ ਤੇ ਲੋਹੜੀ! ਜ਼ਮਾਨਤ ''ਤੇ ਫੈਸਲਾ 15 ਨੂੰ

01/13/2024 1:49:09 PM

ਕਪੂਰਥਲਾ (ਮਹਾਜਨ)- ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸ਼ੁੱਕਰਵਾਰ ਨੂੰ ਵੀ ਅਦਾਲਤ ਤੋਂ ਰਾਹਤ ਨਹੀਂ ਮਿਲੀ। ਪੁਲਸ ਵੱਲੋਂ ਰਿਕਾਰਡ ਪੇਸ਼ ਕਰਨ ’ਤੇ ਵਿਧਾਇਕ ਖਹਿਰਾ ਦੀ ਜ਼ਮਾਨਤ ਨੂੰ ਲੈ ਕੇ ਮਾਣਯੋਗ ਅਦਾਲਤ ਨੇ ਫੈਸਲੇ ਦੀ ਤਾਰੀਕ 15 ਜਨਵਰੀ ਰੱਖੀ ਹੈ। ਮਾਣਯੋਗ ਅਦਾਲਤ ਵੱਲੋਂ ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ, ਜਿਸ ਦੇ ਚੱਲਦੇ ਵਿਧਾਇਕ ਖਹਿਰਾ ਲੋਹੜੀ ਦਾ ਤਿਉਹਾਰ ਆਪਣੇ ਘਰ ਵਿਚ ਮਨਾਉਣ ਦੀ ਬਜਾਏ ਜੇਲ੍ਹ ਵਿਚ ਹੀ ਮਨਾਉਣਗੇ।

ਇਹ ਵੀ ਪੜ੍ਹੋ- CM ਮਾਨ ਨੇ ਸ਼ਹੀਦ ਜਸਪਾਲ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਤੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈੱਕ

ਵਿਧਾਇਕ ਖਹਿਰਾ ਦਾ 13 ਜਨਵਰੀ ਨੂੰ ਜਨਮ ਦਿਨ ਵੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਪੈਦਾ ਹੋਏ ਉਨ੍ਹਾਂ ਦੇ ਪੋਤੇ ਦੀ ਵੀ ਪਹਿਲੀ ਲੋਹੜੀ ਹੈ। ਪਰ ਇਸ ਵਾਰ ਉਹ ਲੋਹੜੀ ਅਤੇ ਆਪਣਾ ਜਨਮਦਿਨ ਜੇਲ੍ਹ 'ਚ ਹੀ ਮਨਾਉਣਗੇ ਕਿਉਂਕਿ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 15 ਜਨਵਰੀ, ਭਾਵ ਲੋਹੜੀ ਤੋਂ 2 ਦਿਨ ਬਾਅਦ ਹੋਵੇਗੀ। ਦੱਸ ਦੇਈਏ ਕਿ ਖਹਿਰਾ ਨੇ ਦੀਵਾਲੀ ਵੀ ਜੇਲ੍ਹ 'ਚ ਹੀ ਮਨਾਈ ਸੀ।

ਇਹ ਵੀ ਪੜ੍ਹੋ- ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਬਦਲੇ ਸਰਪੰਚਾਂ ਤੋਂ ਰਿਸ਼ਵਤ ਲੈਣ ਵਾਲਾ BDPO ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਸੁਖਪਾਲ ਸਿੰਘ ਖਹਿਰਾ ਨੇ ਕਪੂਰਥਲਾ ਦੇ ਥਾਣਾ ਸੁਭਾਨਪੁਰ ਵਿਚ ਦਰਜ ਹੋਏ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿਚ ਵੀ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਚ ਖਹਿਰਾ 'ਤੇ ਦੋਸ਼ ਲਗਾਏ ਗਏ ਹਨ ਕਿ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖ਼ਿਲਾਫ਼ ਦਰਜ ਇਕ ਅਪਰਾਧਿਕ ਮਾਮਲੇ ਵਿਚ ਗਵਾਹ ਨੂੰ ਧਮਕਾਇਆ ਤੇ ਸਬੂਤਾਂ ਨੂੰ ਮਿਟਾਉਣ ਦੇ ਯਤਨ ਕੀਤੇ ਹਨ। ਇਸ ਮਾਮਲੇ ਬਾਰੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਨੇ ਕਿਹਾ ਕਿ ਸੁਭਾਨਪੁਰ ਥਾਣੇ 'ਚ ਦਰਜ ਕਰਵਾਈ ਇਹ ਐੱਫ.ਆਈ.ਆਰ. ਬਿਲਕੁਲ ਝੂਠੀ ਹੈ, ਜਿਸ ਨੂੰ ਰੱਦ ਕਰਨ ਲਈ ਹਾਈਕੋਰਟ 'ਚ ਅਪੀਲ ਕੀਤੀ ਗਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harpreet SIngh

Content Editor

Related News