ਅਸਤੀਫੇ ਦੇ ਕਾਰਨਾਂ 'ਚ ਉਲਝੇ ਸੁਖਪਾਲ ਖਹਿਰਾ (ਵੀਡੀਓ)

10/23/2019 2:55:18 PM

ਜਲੰਧਰ (ਵੈਬ ਡੈਸਕ)—ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨ ਯੂ-ਟਰਨ ਲੈਂਦੇ ਹੋਏ ਵਿਧਾਇਕੀ ਤੋਂ ਅਸਤੀਫਾ ਵਾਪਸ ਲੈ ਲਿਆ ਹੈ। ਇਸ 'ਤੇ ਸੁਖਪਾਲ ਖਹਿਰਾ ਖੁਦ ਹੀ ਅਸਤੀਫੇ ਦੇ ਕਾਰਨਾਂ 'ਚ ਉਲਝ ਹੋਏ ਨਜ਼ਰ ਆਏ ਹਨ। 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸੋਢੀ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਦੇ ਕਹਿਣ 'ਤੇ ਹੀ ਇਹ ਫੈਸਲਾ ਲਿਆ ਹੈ। ਖਹਿਰਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜੋ ਪੰਜਾਬ ਦੀ ਰਾਜਨੀਤੀ ਕਰਵਟ ਲੈ ਰਹੀ ਹੈ ਖਾਸ ਤੌਰ 'ਤੇ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਹੋਈਆਂ ਹਨ, ਇੱਥੇ ਡੈਮੋਕ੍ਰੇਸੀ ਦਾ ਘਾਣ ਹੋਇਆ ਹੈ। ਉਨ੍ਹਾਂ ਨੇ ਕਿਹਾ ਭਗਵੰਤ ਮਾਨ ਵਲੋਂ ਫੂਲਕੇ ਦੇ ਅਸਤੀਫੇ 'ਤੇ ਕੀਤੀ ਟੀਚਰ ਦੇ ਬਾਰੇ ਬੋਲਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਐੱਚ.ਐੱਸ. ਫੂਲਕਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਦਾਖਾ ਤੋਂ ਅਸਤੀਫਾ ਦਿੱਤਾ ਸੀ ਪਰ ਭਗਵੰਤ ਮਾਨ ਨੇ ਮੌਕਾ ਦੇਖ ਕੇ ਉਸ 'ਤੇ ਵੀ ਟਿੱਚਰ ਕਰ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਫੂਲਕੇ ਨੇ ਅਸਤੀਫਾ ਦੇ ਕੇ ਦਾਖੇ ਦੇ ਲੋਕਾਂ ਨਾਲ ਦਗਾ ਕੀਤਾ ਹੈ ਅਤੇ ਉਸ ਦੇ ਲਈ ਇਸ ਨੂੰ ਪੈਸੇ ਦੇਣੇ ਚਾਹੀਦੇ ਹਨ।  

ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਨੇ 25 ਅਪ੍ਰੈਲ ਨੂੰ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਵੱਖਰੀ ਪਾਰਟੀ ਬਣਾ ਲਈ ਸੀ। ਉਸ ਸਮੇਂ ਅਸਤੀਫਾ ਦਿੰਦਿਆਂ ਸੁਖਪਾਲ ਖਹਿਰਾ ਨੇ ਇਹ ਵੀ ਆਖਿਆ ਸੀ ਕਿ ਉਹ ਇਹ ਕਦਮ ਆਪਣੇ ਹਲਕਾ ਭੁਲੱਥ ਦੀ ਜਨਤਾ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਚੁੱਕ ਰਹੇ ਹਨ।


Shyna

Content Editor

Related News