ਖਹਿਰਾ ਇਕ ਹਾਰਿਆ ਹੋਇਆ ਲੀਡਰ : ਰਾਣਾ ਗੁਰਜੀਤ

Friday, Jan 11, 2019 - 05:46 PM (IST)

ਖਹਿਰਾ ਇਕ ਹਾਰਿਆ ਹੋਇਆ ਲੀਡਰ : ਰਾਣਾ ਗੁਰਜੀਤ

ਕਪੂਰਥਲਾ (ਓਬਰੋਏ) : ਹਲਕਾ ਭੁਲੱਥ ਤੋਂ ਵਿਧਾਇਕ ਅਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੂੰ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਹਾਰਿਆ ਹੋਇਆ ਲੀਡਰ ਕਰਾਰ ਦਿੱਤਾ ਹੈ। ਹਲਕਾ ਭੁਲੱਥ ਤੋਂ ਇਕ ਵੋਟਰ ਵਲੋਂ ਸੁਖਪਾਲ ਖਹਿਰਾ ਖਿਲਾਫ ਦਾਇਰ ਕੀਤੀ ਪਟੀਸ਼ਨ 'ਤੇ ਬੋਲਦੇ ਹੋਏ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੁਖਪਾਲ ਖਹਿਰਾ ਵਿਧਾਇਕੀ ਤੋਂ ਅਸਤੀਫਾ ਦੇਣ ਜਾਂ ਨਾ, ਵਿਧਾਨ ਸਭਾ ਉਨ੍ਹਾਂ ਖਿਲਾਫ ਕਾਰਵਾਈ ਕਰੇ ਜਾਂ ਨਾ ਕਰੇ ਪਰ ਉਨ੍ਹਾਂ ਦਾ ਅਸੂਲ ਹੈ ਕਿ ਉਹ ਇਕ ਹਾਰੇ ਹੋਏ ਅਤੇ ਡਿੱਗੇ ਹੋਏ ਵਿਅਕਤੀ 'ਤੇ ਕਦੇ ਸ਼ਬਦੀ ਹਮਲਾ ਨਹੀਂ ਕਰਦੇ। 

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਆਪਣੀ ਲੋਕਪ੍ਰਿਅਤਾ ਦਾ ਹਿਸਾਬ ਪੰਚਾਇਤੀ ਚੋਣਾਂ 'ਚ ਹੋ ਚੁੱਕਾ ਹੈ। ਖਹਿਰਾ ਦੀ ਰਿਸ਼ਤੇਦਾਰ (ਉਮੀਦਵਾਰ) ਹੀ ਆਪਣੇ ਪਿੰਡ ਤੋਂ ਪੰਚਾਇਤੀ ਨਹੀਂ ਬਚਾ ਸਕੀ। ਦੂਜੇ ਪਾਸੇ ਰਾਣਾ ਨੇ ਕਿਹਾ ਕਿ ਜੇਕਰ 2022 ਤੋਂ ਪਹਿਲਾਂ ਭੁਲੱਥ 'ਚ ਵਿਧਾਇਕ ਚੋਣ ਹੁੰਦੀ ਹੈ ਤਾਂ ਅਤੇ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਖਹਿਰਾ ਖਿਲਾਫ ਚੋਣ ਲੜਨ ਲਈ ਤਿਆਰ ਹਨ।


author

Shyna

Content Editor

Related News