ਸੁਖਪਾਲ ਖਹਿਰਾ ਨੇ PSPCL ’ਚ ਅਟੈਂਡੈਂਟ ਦੀਆਂ ਨਿਯੁਕਤੀਆਂ ਨੂੰ ਲੈ ਕੇ ਮਾਨ ਸਰਕਾਰ ’ਤੇ ਚੁੱਕੇ ਸਵਾਲ

Saturday, Jul 16, 2022 - 11:20 PM (IST)

ਚੰਡੀਗੜ੍ਹ (ਬਿਊਰੋ) : ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਖਹਿਰਾ ਨੇ ਪਾਵਰਕਾਮ ’ਚ ਨਿਯੁਕਤੀਆਂ ਨੂੰ ਲੈ ਕੇ ਮਾਨ ਸਰਕਾਰ ’ਤੇ ਸਵਾਲ ਚੁੱਕੇ ਹਨ। ਵਿਧਾਇਕ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਬਹੁਤ ਅਫ਼ਸੋਸ ਵਾਲੀ ਗੱਲ ਹੈ ਕਿ 12 ਜੁਲਾਈ ਨੂੰ ਭਗਵੰਤ ਮਾਨ ਸਰਕਾਰ ਨੇ ਕੇਜਰੀਵਾਲ ਦੇ ਨਿਰਦੇਸ਼ਾਂ ’ਤੇ ਪਾਵਰਕਾਮ ਦੇ 14 ਸਬ-ਸਟੇਸ਼ਨ ਅਟੈਂਡੈਂਟ ਨਿਯੁਕਤ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : 1 ਜੁਲਾਈ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕਰਨ ਨਾਲ 51 ਲੱਖ ਘਰਾਂ ਦਾ ਬਿੱਲ ਆਵੇਗਾ ਜ਼ੀਰੋ : CM ਮਾਨ

PunjabKesari

ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤ ਕੀਤੇ ਅਟੈਂਡੈਂਟਾਂ ’ਚੋਂ ਕੋਈ ਵੀ ਪੰਜਾਬੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਰਾਜਸਥਾਨ ਨੂੰ ਨਾ ਸਿਰਫ ਪਾਣੀ ਦੇ ਰਹੇ ਹਾਂ, ਬਲਕਿ ਨੌਕਰੀਆਂ ਵੀ ਦੇ ਰਹੇ ਹਾਂ। ਕੀ ਇਹੀ ‘ਆਪ’ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਮੁਤਾਬਕ ਬਦਲਾਅ ਹੈ? ਖਹਿਰਾ ਨੇ ਟਵੀਟ ਦੇ ਨਾਲ ਨਿਯੁਕਤ ਹੋਏ ਅਟੈਂਡੈਂਟਾਂ ਦੀ ਲਿਸਟ ਵੀ ਪੋਸਟ ਕੀਤੀ ਹੈ।  


Manoj

Content Editor

Related News