ਸਿਆਸੀ ਬਦਲਾਖੋਰੀ: ਸਿੱਧੂ ਤੋਂ ਬਾਅਦ ਸੁਣ ਲਓ ਸੁਖਪਾਲ ਖਹਿਰਾ ਦੀ ਡਿਮਾਂਡ
Friday, Aug 11, 2017 - 05:39 PM (IST)

ਚੰਡੀਗੜ੍ਹ— ਅਕਾਲੀ ਵਿਧਾਇਕ ਬਿਕਰਮ ਮਜੀਠੀਆ ਨੂੰ ਸਬਕ ਸਿਖਾਉਣ ਲਈ ਸਿੱਧੂ ਸਾਹਿਬ ਦੀ ਡਿਮਾਂਡ ਤਾਂ ਸੁਣ ਹੀ ਲਈ ਸੀ ਕਿ ਕਿਸ ਤਰ੍ਹਾਂ ਮੰਤਰੀ ਜੀ ਮਜੀਠੀਆ ਨੂੰ ਜੇਲ੍ਹ ਭੇਜਣ ਲਈ ਗ੍ਰਹਿ ਵਿਭਾਗ ਮੰਗ ਲਿਆ ਸੀ। ਹੁਣ ਉਸੇ ਰਾਹ 'ਤੇ ਚੱਲਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਵੀ ਕੁਝ ਅਜਿਹੀ ਹੀ ਮੰਗ ਕੀਤੀ ਹੈ। ਰੇਤ ਮਾਫੀਆ ਨਾਲ ਰਾਣਾ ਗੁਰਜੀਤ ਦੇ ਸਬੰਧਾਂ ਨੂੰ ਲੈ ਕੇ ਜਸਟਿਸ ਨਾਰੰਗ ਵਲੋਂ ਪੇਸ਼ ਕੀਤੀ ਰਿਪੋਰਟ 'ਚ ਰਾਣਾ ਨੂੰ ਕਲੀਨ ਚਿੱਟ ਦਿੱਤੇ ਜਾਣ ਦੀਆਂ ਅਫਵਾਹਾਂ ਤੋਂ ਬਾਅਦ ਖਹਿਰਾ ਨਾਖੁਸ਼ ਹਨ। ਰਾਣਾ ਨਾਲ ਬਦਲਾ ਪੂਰਾ ਕਰਨ ਲਈ ਆਪ ਦੇ ਇਸ ਤੇਜ਼ ਤਰਾਰ ਨੇਤਾ ਨੇ ਜਸਟਿਸ ਨਾਰੰਗ ਦੀ ਕੁਰਸੀ ਹੀ ਮੰਗ ਲਈ। ਖਹਿਰਾ ਨੇ ਕਿਹਾ ਕਿ ਉਸ ਨੂੰ ਜਸਟਿਸ ਨਾਰੰਗ ਦੀ ਕੁਰਸੀ ਦਿੱਤੀ ਜਾਵੇ ਤਾਂ ਇਸ ਮਾਮਲੇ 'ਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦੇਣਗੇ।
ਦੋਵੇਂ ਮਾਮਲੇ ਸਾਫ ਕਰ ਰਹੇ ਨੇ ਜਨਤਾ ਦੇ ਸਮਰਥਨ ਨਾਲ ਵੱਡੇ ਅਹੁਦਿਆਂ 'ਤੇ ਬੈਠ ਕੇ ਵੀ ਨੇਤਾਵਾਂ ਦੀ ਸਿਆਸੀ ਭੁੱਖ ਸ਼ਾਂਤ ਨਹੀਂ ਹੋਈ ਹੈ। ਜਨਤਾ ਦੇ ਨਾਂ ਤੇ ਕੀਤੀ ਜਾ ਰਹੀ ਇਹ ਬਦਲਾਖੌਰੀ ਸਿਆਸਤ ਦਾ ਰੁਖ ਬਦਲ ਰਹੀ ਹੈ।