ਸੁਖਪਾਲ ਖਹਿਰਾ ਦਾ ਕਾਂਗਰਸ ’ਚ ਮੁੜ ਸ਼ਾਮਲ ਹੋਣਾ ਤੈਅ, ਰਸਮੀ ਐਲਾਨ ਕਿਸੇ ਸਮੇਂ ਵੀ ਸੰਭਵ

Tuesday, Mar 23, 2021 - 10:08 AM (IST)

ਸੁਖਪਾਲ ਖਹਿਰਾ ਦਾ ਕਾਂਗਰਸ ’ਚ ਮੁੜ ਸ਼ਾਮਲ ਹੋਣਾ ਤੈਅ, ਰਸਮੀ ਐਲਾਨ ਕਿਸੇ ਸਮੇਂ ਵੀ ਸੰਭਵ

ਭੁਲੱਥ (ਭੂਪੇਸ਼) - ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਅਲਵਿਦਾ ਆਖ ਕੇ ‘ਆਪ’ ਦਾ ਪੱਲਾ ਫੜ ਕੇ ਇਸ ਹਲਕੇ ਤੋਂ ਮੁੜ ਵਿਧਾਇਕ ਬਣਨ ’ਚ ਕਾਮਯਾਬ ਹੋਏ ਸਨ। ਖਹਿਰਾ ਦੇ ‘ਆਪ’ ਹਾਈ ਕਮਾਨ ਨਾਲ ਰਾਜਨੀਤਕ ਸਬੰਧ ਵਧੀਆ ਨਾ ਰਹਿਣ ਕਰ ਕੇ ਉਨ੍ਹਾਂ ‘ਆਪ’ ਨੂੰ ਛੱਡ ਕੇ ਆਪਣੀ ਨਵੀਂ ਰਾਜਨੀਤਕ ਪਾਰਟੀ ‘ਪੰਜਾਬ ਏਕਤਾ ਪਾਰਟੀ’ ਹੋਂਦ ’ਚ ਲਿਆਂਦੀ। ਦੁਆਬਾ ਛੱਡ ਕੇ ਮਾਲਵੇ ’ਚ ਜਾ ਕੇ ਆਪਣੀ ਧਾਕ ਜਮਾਉਣ ਦੇ ਇੱਵਜ਼ ’ਚ ਉਨ੍ਹਾਂ ਆਪਣੀ ਪਾਰਟੀ ਦੇ ਸਿੱਬਲ ’ਤੇ ਬਠਿੰਡਾ ਲੋਕ ਸਭਾ ਸੀਟ ’ਤੇ ਚੋਣ ਵੀ ਲੜੀ ਪਰ ਉਨ੍ਹਾਂ ਹੱਥ ਕਾਮਯਾਬੀ ਨਾ ਲੱਗਣ ਕਰ ਕੇ ਉਨ੍ਹਾਂ ਸਰਗਰਮ ਸਿਆਸਤ ਜਾਰੀ ਰੱਖਦੇ ਹੋਏ ਚੱਲ ਰਹੇ ਕਿਸਾਨੀ ਸੰਘਰਸ਼ ’ਚ ਸਮੇਂ-ਸਮੇਂ ’ਤੇ ਆਪਣਾ ਯੋਗਦਾਨ ਵੀ ਪਾਇਆ।

ਪੜ੍ਹੋ ਇਹ ਵੀ ਖਬਰ - ਯੂਨਾਈਟਡ ਸਿੱਖ ਮਿਸ਼ਨ ਕੈਲੀਫੋਰਨੀਆ 8 ਕਰੋੜ ਦੀ ਲਾਗਤ ਨਾਲ ਸ੍ਰੀ ਦਰਬਾਰ ਸਾਹਿਬ ’ਚ ਲਗਵਾਏਗਾ ਸੋਲਰ ਸਿਸਟਮ

ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਮੁੜ ਕਾਂਗਰਸ ’ਚ ਸ਼ਾਮਲ ਹੋਣ ਦਾ ਪੂਰਾ ਮੂਡ ਬਣਾਇਆ ਜਾ ਚੁੱਕਾ ਹੈ, ਜਿਸ ਸਬੰਧੀ ਕਾਂਗਰਸ ਹਾਈਕਮਾਨ ਨਾਲ ਬਕਾਇਦਾ ਗੁਪਤ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਖਹਿਰਾ ਦੇ ਨੇੜਲੇ ਸੂਤਰਾਂ ਤੋਂ ਬਿਲਕੁੱਲ ਜੱਗ-ਜ਼ਾਹਿਰ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਖਹਿਰਾ ਨੂੰ ਈ. ਡੀ. ਨੇ ਭਾਵੇਂ ਦੋਸ਼ੀ ਨਹੀਂ ਮੰਨਿਆ, ਫਿਲਹਾਲ ਖਹਿਰਾ ਨੂੰ ਈ. ਡੀ. ਨੂੰ 24 ਮਾਰਚ ਨੂੰ ਆਪਣਾ ਜਵਾਬ ਦਾਇਰ ਕਰ ਕੇ ਦੱਸਣਾ ਪਵੇਗਾ ਕਿ ਮੁੜ ਉਹ ਸਰਗਰਮ ਰਾਜਨੀਤੀ ’ਚ ਕੁੱਦਣ ਵਾਲੇ ਹਨ। ਖਹਿਰਾ ਬਕਾਇਦਾ ਆਪਣੇ ਹਲਕਾ ਭੁਲੱਥ, ਜਿਸ ’ਚ ਉਨ੍ਹਾਂ ਦਾ ਖਾਨਦਾਨੀ ਕਾਫ਼ੀ ਅਸਰ-ਰਸੂਖ ਮੰਨਿਆ ਜਾਂਦਾ ਹੈ, ’ਚ ਸਰਗਰਮ ਹੋ ਜਾਣਗੇ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)

ਖਹਿਰਾ ਕਿਸੇ ਵੀ ਮੰਚ ’ਤੇ ਕਾਂਗਰਸ ਕਸੂਰ ਵਾਰ ਹੁੰਦੇ ਵੀ ਕਾਂਗਰਸ ਖ਼ਿਲਾਫ਼ ਆਪਣਾ ਮੂੰਹ ਖੋਲ੍ਹਣ ਨੂੰ ਮੁਨਾਸਿਬ ਨਹੀਂ ਸਮਝਦੇ, ਜੋ ਉਨ੍ਹਾਂ ਦੇ ਭਵਿੱਖ ’ਚ ਕਾਂਗਰਸ ’ਚ ਸ਼ਾਮਲ ਹੋਣ ਦਾ ਵੱਡਾ ਸਬੂਤ ਮੰਨਿਆ ਜਾ ਰਿਹਾ ਹੈ। ਇਸੇ ਦੌਰਾਨ ਖਹਿਰਾ ਨੂੰ ਕਿਸੇ ਸਮੇਂ ਵੀ ਕਾਂਗਰਸ ’ਚ ਸ਼ਾਮਲ ਕਰਨ ਦਾ ਰਸਮੀ ਐਲਾਨ ਕਾਂਗਰਸ ਹਾਈਕਮਾਨ ਕਰ ਸਕਦੀ ਹੈ। ਉਧਰ, ਕਾਂਗਰਸ ਹਾਈਕਮਾਨ ਵੀ ਇਹ ਗੱਲ ਭੁੱਲੀ ਨਹੀਂ ਕਿ ਖਹਿਰਾ ਤੋਂ ਬਿਨਾਂ ਕਾਂਰਗਸ ਦਾ ਕੋਈ ਹੋਰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ।

ਪੜ੍ਹੋ ਇਹ ਵੀ ਖ਼ਬਰ - ਫਰੀਦਕੋਟ: ਪੁਰਾਣੀ ਰੰਜਿਸ਼ ਕਾਰਨ 3 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਾਤਲਾਨਾ ਹਮਲਾ (ਤਸਵੀਰਾਂ)

ਇਸ ਕਰਕੇ ਇਸ ਹਲਕੇ ਤੋਂ ਕਾਂਗਰਸ ਵੱਲੋਂ ਖਹਿਰਾ ’ਤੇ ਮੁੜ ਪੱਤਾ ਖੋਲ੍ਹਣਾ ਸੰਭਵ ਮੰਨਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਪਰਿਵਾਰ ਨਾਲ ਵੱਡਾ ਵੋਟ ਬੈਂਕ ਜੁੜਿਆ ਹੈ, ਜੋ ਭਾਵੇਂ ਖਹਿਰਾ ਦੇ ਸਮਾਗਮਾਂ ’ਚ ਨਹੀਂ ਆਉਂਦੇ ਪਰ ਹੋਰ ਕਾਂਗਰਸੀਆਂ ਨਾਲ ਤੁਰੇ ਫਿਰਦੇ ਹਨ। ਕਾਂਗਰਸ ਵੱਲੋਂ ਖਹਿਰਾ ਨੂੰ ਜਿਵੇਂ ਕਾਂਗਰਸ ’ਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਸ ਹਲਕੇ ਤੋਂ ਆਪਣੀ-ਆਪਣੀ ਡੱਫਲੀ ਵਜਾਉਣ ਵਾਲੇ ਵੱਖ-ਵੱਖ ਆਗੂਆਂ ਦੀ ਟਿਕਟ ਹਾਸਲ ਕਰਨ ਦਾ ਸੁਫ਼ਨਾ ਸਾਕਾਰ ਹੋਣਾ ਨਾ ਸਮਝ ਕੇ ਇਸ ਹਲਕੇ ਤੋਂ ‘ਇਕ ਅਨਾਰ ਸੌ ਬੀਮਾਰ’ ਦੀ ਰਾਜਨੀਤੀ ਖ਼ਤਮ ਜ਼ਰੂਰ ਹੋ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਰੋਜ਼ੀ ਰੋਟੀ ਲਈ ਜਰਮਨ ਗਏ ਖੰਨਾ ਦੇ ਨੌਜਵਾਨ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ


author

rajwinder kaur

Content Editor

Related News