ਖਹਿਰਾ ਧੜੇ ਨੂੰ ਵੱਡਾ ਝਟਕਾ, ਜੈ ਕਿਸ਼ਨ ਰੋੜੀ ਦੀ ''ਆਪ'' ''ਚ ਵਾਪਸੀ
Monday, Dec 24, 2018 - 06:46 PM (IST)

ਜਲੰਧਰ : ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਖਹਿਰਾ ਨੂੰ ਪਾਰਟੀ 'ਚੋਂ ਮੁਅੱਤਲ ਹੋਣ ਤੋਂ ਬਾਅਦ ਇਕ ਹੋਰ ਝਟਕਾ ਲੱਗਾ ਹੈ। ਖਹਿਰਾ ਧੜੇ ਦੇ ਸਹਿਯੋਗੀ 8 ਵਿਧਾਇਕਾਂ 'ਚੋਂ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਮੁੜ ਅਰਵਿੰਦ ਕੇਜਰੀਵਾਲ ਖੇਮੇ 'ਚ ਵਾਪਸੀ ਕਰ ਲਈ ਹੈ। ਰੋੜੀ ਲਗਾਤਾਰ ਖਹਿਰਾ ਧੜੇ ਤੋਂ ਦੂਰ ਚੱਲਦੇ ਜਾ ਰਹੇ ਸਨ। ਬੀਤੇ ਦਿਨੀਂ ਸੁਖਪਾਲ ਖਹਿਰਾ ਵਲੋਂ ਕੱਢੇ ਗਏ ਇਨਸਾਫ ਮਾਰਚ ਵਿਚ ਵੀ ਰੋੜੀ ਦੀ ਗੈਰ-ਹਾਜ਼ਰੀ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ ਸੀ।
ਭਾਵੇਂ ਉਸ ਸਮੇਂ ਸੁਖਪਾਲ ਖਹਿਰਾ ਵਲੋਂ ਜੈ ਕਿਸ਼ਨ ਰੋੜੀ ਦੀ ਗੈਰ ਹਾਜ਼ਰੀ ਦਾ ਕਾਰਨ ਰੁਝੇਵਿਆਂ ਨੂੰ ਦੱਸਿਆ ਸੀ ਪਰ ਸੂਤਰਾਂ ਮੁਤਾਬਕ ਇਹ ਵਿਧਾਇਕ ਕਾਫੀ ਸਮੇਂ ਪਹਿਲਾਂ ਹੀ ਖਹਿਰਾ ਧੜੇ ਤੋਂ ਵੱਖ ਹੋ ਗਿਆ ਸੀ। ਸੋਮਵਾਰ ਨੂੰ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਰੋੜੀ ਨੇ ਮੁੜ ਕੇਜਰੀਵਾਲ ਖੇਮੇ ਵਿਚ ਵਾਪਸੀ ਕਰ ਲਈ।