ਐੱਨ. ਆਰ. ਆਈਜ਼ ਨੂੰ ਵੀ ਚੋਣ ਮੈਦਾਨ 'ਚ ਉਤਾਰਣਗੇ ਖਹਿਰਾ

Monday, Feb 11, 2019 - 06:32 PM (IST)

ਐੱਨ. ਆਰ. ਆਈਜ਼ ਨੂੰ ਵੀ ਚੋਣ ਮੈਦਾਨ 'ਚ ਉਤਾਰਣਗੇ ਖਹਿਰਾ

ਜਲੰਧਰ— ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਐੱਨ. ਆਰ. ਆਈਜ਼ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਜਾਵੇਗਾ। ਇਹ ਕਹਿਣਾ ਹੈ 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਖਹਿਰਾ ਦਾ, ਜੋ ਜਲੰਧਰ ਵਿਖੇ ਸਰਕਿਟ ਹਾਊਸ 'ਚ ਪਾਰਟੀ ਦੇ ਯੂਥ ਵਿੰਗ ਦੀ ਰੱਖੀ ਗਈ ਮੀਟਿੰਗ 'ਚ ਪਹੁੰਚੇ ਸਨ। ਇਸ ਮੌਕੇ ਖਹਿਰਾ ਨੇ ਆਦਮਪੁਰ ਦੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਆਪਣੀ 'ਪੰਜਾਬੀ ਏਕਤਾ ਪਾਰਟੀ' 'ਚ ਸ਼ਾਮਲ ਕਰਵਾਇਆ। ਇਸ ਮੌਕੇ ਖਹਿਰਾ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਯੂਥ ਨੂੰ ਤਿਆਰ ਰਹਿਣ ਲਈ ਕਿਹਾ।  ਖਹਿਰਾ ਨੇ ਕਿਹਾ ਕਿ ਪਾਰਟੀ ਵੱਲੋਂ ਓਵਰਸੀਜ਼ ਵਿੰਗ ਵੀ ਬਣਾਇਆ ਗਿਆ ਹੈ, ਜਿਸ 'ਚ ਦੁਨੀਆ ਭਰ ਤੋਂ 21 ਲੋਕਾਂ ਦੀ ਕਮੇਟੀ ਬਣਾਈ ਗਈ ਹੈ, ਜਿਨ੍ਹਾਂ 'ਚੋਂ 5 ਦੇ ਕਰੀਬ ਸੀਟਾਂ 'ਤੇ ਐੱਨ. ਆਰ. ਆਈਜ਼ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਮੈਦਾਨ 'ਚ ਉਤਾਰਿਆ ਜਾਵੇਗਾ। 
ਉਥੇ ਹੀ ਦੂਜੇ ਪਾਸੇ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ 'ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਉਂਝ ਉਹ ਇਸ ਮਾਮਲੇ 'ਚ ਮੰਗਲਵਾਰ ਤੈਅ ਕਰਨਗੇ ਪਰ ਸ਼ਾਇਦ ਉਹ ਖੁਦ ਪੂਰੇ ਸੈਸ਼ਨ 'ਚ ਨਾ ਜਾਣ। 
ਉਥੇ ਹੀ ਜਦੋਂ ਸੁਖਪਾਲ ਖਹਿਰਾ ਨੂੰ ਪੁੱਛਿਆ ਗਿਆ ਕਿ ਉਹ ਪੰਜਾਬ 'ਚ ਲੋਕ ਸਭਾ ਚੋਣਾਂ ਕਿੱਥੋਂ ਲੜਨਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਖਿਲਾਫ ਚੋਣਾਂ ਲੜਨਾ ਚਾਹੁੰਦੇ ਹਨ ਪਰ ਹੁਣ ਪਤਾ ਲੱਗਾ ਹੈ ਕਿ ਉਹ ਬਠਿੰਡਾ ਤੋਂ ਨਹੀਂ ਕਿਤੇ ਹੋਰ ਤੋਂ ਚੋਣ ਲੜ ਰਹੀ ਹੈ। ਖਹਿਰਾ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਕਿਸੇ ਵੀ ਮਜ਼ਬੂਤ ਉਮੀਦਵਾਰ ਖਿਲਾਫ ਚੋਣਾਂ ਲੜਨਾ ਚਾਹੁਣਗੇ।


author

shivani attri

Content Editor

Related News