ਮਜੀਠੀਆ ਮਾਮਲੇ ''ਤੇ ਖਹਿਰਾ ਨੇ ਘੇਰਿਆ ਭਗਵੰਤ ਮਾਨ
Thursday, Jan 17, 2019 - 01:36 PM (IST)
ਜਲੰਧਰ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਅੱਜ ਜਲੰਧਰ 'ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਮਾਸਟਰ ਬਲਦੇਵ ਸਿੰਘ ਵੀ ਮੌਜੂਦ ਸਨ। ਇਸ ਮੌਕੇ ਖਹਿਰਾ ਨੇ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੀ ਮਜੀਠੀਆ ਤੋਂ ਮੁਆਫੀ ਮੰਗਣ 'ਤੇ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਮੁਆਫ ਕਰ ਦਿੱਤਾ ਹੈ, ਜੋ ਹੁਣ ਉਨ੍ਹਾਂ ਦਾ ਸਾਥ ਦੇ ਰਹੇ ਹਨ? ਦੱਸ ਦਈਏ ਕਿ 20 ਤਾਰੀਖ ਨੂੰ ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਰੈਲੀ ਹੋਣ ਜਾ ਰਹੀ ਹੈ, ਜਿਸ 'ਚ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋ ਰਹੇ ਹਨ।
ਇਸ ਤੋਂ ਇਲਾਵਾ ਬੀਤੇ ਦਿਨ ਡੀ. ਜੀ . ਪੀ. ਸੁਰੇਸ਼ ਅਰੋੜਾ ਦੀ ਐਕਸਟੈਂਸ਼ਨ ਵਧਾਏ ਜਾਣ 'ਤੇ ਵੀ ਖਹਿਰਾ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੀ ਪੰਜਾਬ ਪੁਲਸ ਕੋਲ ਕੋਈ ਹੋਰ ਪੁਲਸ ਆਫਿਸਰ ਨਹੀਂ ਹੈ? ਖਹਿਰਾ ਨੇ ਕਿਹਾ ਕਿ ਸੁਰੇਸ਼ ਅਰੋੜਾ ਅਜੀਤ ਡੋਭਾਲ ਅਤੇ ਬੀ. ਜੇ. ਪੀ. ਦੇ ਚਹੇਤੇ ਹਨ। ਇਸ ਲਈ ਉਨ੍ਹਾਂ ਨੂੰ ਡੀ. ਜੇ. ਪੀ. ਦੇ ਅਹੁਦੇ 'ਤੇ ਕਾਬਿਜ਼ ਰੱਖਿਆ ਹੋਇਆ ਹੈ।