ਭਗਵੰਤ ਨੂੰ ਖਹਿਰਾ ਦਾ ਜਵਾਬ, ਕੇਜਰੀਵਾਲ ਕਰਕੇ ਨਹੀਂ ਮੇਰੇ ਕੰਮ ਕਰਕੇ ਮੈਨੂੰ ਪਈਆਂ ਵੋਟਾਂ

01/07/2019 7:17:50 PM

ਚੰਡੀਗੜ੍ਹ— ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਮੀਡੀਆ ਸਾਹਮਣੇ ਮੁਖਾਤਿਬ ਹੋਏ ਖਹਿਰਾ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਲੋਕਾਂ ਨੇ ਵੋਟਾਂ ਉਨ੍ਹਾਂ ਵੱਲੋਂ ਹਲਕੇ 'ਚ ਕਰਵਾਏ ਗਏ ਕੰਮਾਂ ਕਾਰਨ ਪਈਆਂ ਸਨ ਨਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਕਾਰਨ। ਖਹਿਰਾ ਨੇ ਭਗਵੰਤ ਮਾਨ ਵੱਲੋਂ ਲਗਾਏ ਉਨ੍ਹਾਂ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਆਖੀ, ਜਿਸ 'ਚ ਮਾਨ ਨੇ ਕਿਹਾ ਸੀ ਕਿ ਖਹਿਰਾ ਅਸਤੀਫਾ ਪਾਰਟੀ ਤੋਂ ਤਾਂ ਦੇ ਚੁੱਕੇ ਹਨ ਫਿਰ ਵਿਧਾਇਕ ਦੇ ਅਹੁਦੇ ਤੋਂ ਕਿਉਂ ਨਹੀਂ ਦਿੰਦੇ। ਉਨ੍ਹਾਂ ਨੇ ਕਿਹਾ ਕਿ ਮੇਰੇ ਵੱਲੋਂ ਦਿੱਤੇ ਗਏ ਅਸਤੀਫੇ 'ਤੇ ਭਗਵੰਤ ਮਾਨ ਗਲਤ ਬਿਆਨਬਾਜ਼ੀ ਕਰ ਰਹੇ ਹਨ। 'ਆਪ' ਦੇ ਸਾਰੇ ਨੇਤਾ ਮੇਰੇ ਖਿਲਾਫ ਨਫਰਤ ਫੈਲਾ ਰਹੇ ਹਨ। 

ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਮੇਰੇ ਬਾਰੇ ਗੱਲਾਂ ਕਰ ਰਹੇ ਹਨ ਪਰ ਪਹਿਲਾਂ ਉਹ ਆਪ ਤਾਂ ਦੱਸ ਦੇਣ ਕਿ ਉਨ੍ਹਾਂ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਜੋ ਅਸਤੀਫਾ ਦਿੱਤਾ ਸੀ ਉਸ ਦਾ ਕੀ ਬਣਿਆ? ਖਹਿਰਾ ਨੇ ਕਿਹਾ ਕਿ 'ਜਗ ਬਾਣੀ' ਨੂੰ ਦਿੱਤੀ ਇੰਟਰਵਿਊ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਇਸ ਮਾਮਲੇ 'ਤੇ ਉਨ੍ਹਾਂ ਦੀ ਭਗਵੰਤ ਮਾਨ ਨਾਲ ਕੋਈ ਗੱਲ ਨਹੀਂ ਹੋਈ ਹੈ। ਉਧਰ ਭਗਵੰਤ ਮਾਨ ਵੀ ਕਹਿ ਰਹੇ ਹਨ ਕਿ ਉਨ੍ਹਾਂ ਦੀ ਇਸ ਮਸਲੇ 'ਤੇ ਪਾਰਟੀ ਪ੍ਰਧਾਨ ਨਾਲ ਅਜੇ ਕੋਈ ਗਲ ਨਹੀਂ ਹੈ। 

ਇਸ ਤੋਂ ਇਲਾਵਾ ਖਹਿਰਾ ਨੇ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੰਗੀ ਗਈ ਮੁਆਫੀ ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਕੇਜਰੀਵਾਲ ਨਾਲ ਲੰਬੇ ਸਮੇਂ ਤੋਂ ਕਈ ਬੈਠਕਾਂ ਹੋਈਆਂ ਹਨ ਪਰ ਫਿਰ ਵੀ ਉਹ ਕਦੇ ਵੀ ਕੇਜਰੀਵਾਲ ਤੋਂ ਮਜੀਠੀਆ ਤੋਂ ਮੰਗੀ ਗਈ ਮੁਆਫੀ ਦਾ ਕਾਰਨ ਨਹੀਂ ਪੁੱਛ ਸਕੇ ਅਤੇ ਨਾ ਹੀ ਆਪਣੇ ਵੱਲੋਂ ਦਿੱਤੇ ਗਏ ਅਸਤੀਫੇ ਬਾਰੇ ਗੱਲ ਕਰ ਸਕੇ ਹਨ। 'ਪੰਜਾਬ ਏਕਤਾ ਪਾਰਟੀ' ਬਾਰੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਇਕ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਪਾਰਟੀ ਬਾਰੇ ਮੰਗਲਵਾਰ ਨੂੰ ਸਵੇਰੇ ਕਰੀਬ 12.30 ਵਜੇ ਰਸਮੀ ਤੌਰ 'ਤੇ ਐਲਾਨ ਕਰਨਗੇ। 

ਖਹਿਰਾ ਨੇ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਵੱਖਰੀ ਰਾਜਨੀਤੀ ਕਰਨੀ ਹੈ ਪਰ ਦੂਜੇ ਪਾਸੇ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਦੇ ਬਣਾਏ ਕਾਨੂੰਨਾਂ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ 'ਚੋਂ ਇਕ ਹੋਰ ਵੀ ਵਿਧਾਇਕ ਅਸਤੀਫਾ ਦੇ ਦਿੰਦਾ ਹੈ ਤਾਂ ਵਿਰੋਧੀ ਧਿਰ ਦਾ ਅਹੁਦਾ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਚਲਾ ਜਾਵੇਗਾ, ਜਿਸ ਦੇ ਲਈ ਪਾਰਟੀ ਖੁਦ ਜ਼ਿੰਮੇਵਾਰ ਹੋਵੇਗੀ। ਸੁਖਬੀਰ ਬਾਦਲ 'ਤੇ ਨਿਸ਼ਾਨਾ ਵਿੰਨਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਬੇਅਦਬੀ ਕਰਨ ਵਾਲਿਆਂ ਦੇ ਕੋਲ ਵਿਰੋਧੀ ਧਿਰ ਦਾ ਅਹੁਦਾ ਜਾਵੇ। 
ਕਾਂਗਰਸ ਸਰਕਾਰ 'ਤੇ ਹਮਲਾ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਇਸ ਦੇ ਉਲਟ ਪੁਲਸ ਕਰਜ਼ ਲੈਣ ਵਾਲੇ ਕਿਸਾਨਾਂ ਦੇ ਘਰ ਛਾਪੇ ਮਾਰ ਰਹੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕਰਦੇ ਹੋਏ ਕਿਹਾ ਕਿ ਕੈਪਟਨ ਨੂੰ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਕਿਸਾਨÎਾਂ ਨੂੰ ਉਨ੍ਹਾਂ ਦਾ ਸਾਰਾ ਬਕਾਇਆ ਦੇਣਾ ਚਾਹੀਦਾ ਹੈ।


shivani attri

Content Editor

Related News