ਸੱਜਣ ਕੁਮਾਰ ਨੂੰ ਉਮਰ ਕੈਦ ''ਤੇ ਦੇਖੋ ਕੀ ਬੋਲੇ ਸੁਖਪਾਲ ਖਹਿਰਾ (ਵੀਡੀਓ)

12/17/2018 7:10:06 PM

ਜਲੰਧਰ : 1984 ਸਿੱਖ ਵਿਰੋਧੀ ਦੰਗਿਆਂ ਵਿਚ ਦੋਸ਼ੀ ਸੱਜਣ ਕੁਮਾਰ ਲਈ ਸੁਖਪਾਲ ਖਹਿਰਾ ਨੇ ਅਦਾਲਤ ਤੋਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਸਿੱਖਾਂ ਨੂੰ ਇਨਸਾਫ ਤਾਂ ਮਿਲਿਆ ਹੈ ਪਰ ਇਸ ਲਈ 34 ਸਾਲ ਦੀ ਲੰਬੀ ਲੜਾਈ ਲੜਨੀ ਪਈ ਹੈ। ਇਸ ਦੇ ਨਾਲ ਹੀ ਖਹਿਰਾ ਨੇ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵੀ ਕਰਨ ਲਈ ਐੱਚ. ਐੱਸ. ਫੂਲਕਾ ਨੂੰ ਵਧਾਈ ਦਿੱਤੀ ਹੈ। 
ਖਹਿਰਾ ਨੇ ਕਿਹਾ ਕਿ ਇਨਸਾਫ ਮਿਲਣ ਨਾਲ ਕਾਨੂੰਨ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਵੱਧਦਾ ਹੈ ਪਰ ਅਜਿਹੇ ਗੰਭੀਰ ਦੋਸ਼ਾਂ ਲਈ ਦੋਸ਼ੀ ਨੂੰ ਉਮਰ ਕੈਦ ਨਹੀਂ ਸਗੋਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ 1984 ਵਿਚ ਵੱਡੀ ਗਿਣਤੀ 'ਚ ਸਿੱਖਾਂ ਦਾ ਕਤਲ ਕੀਤਾ ਗਿਆ, ਇਸ ਵਿਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਖਹਿਰਾ ਇਨਸਾਫ ਲਈ ਲੰਬੀ ਲੜਾਈ ਲੜਨ ਵਾਲੇ ਪੀੜਤਾਂ ਨੂੰ ਸਲਾਮ ਕੀਤਾ ਹੈ।


Related News