ਸੁਖਪਾਲ ਖਹਿਰਾ ਕਾਂਗਰਸ ਦੇ ਏਜੰਟ : ਜਗੀਰ ਕੌਰ
Wednesday, Jan 23, 2019 - 07:19 PM (IST)

ਬਟਾਲਾ : ਅਕਾਲੀ ਦਲ ਬਾਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੂੰ ਕਾਂਗਰਸ ਦਾ ਏਜੰਟ ਕਰਾਰ ਦਿੱਤਾ ਹੈ। ਬੀਬੀ ਜਗੀਰ ਕੌਰ ਬੁੱਧਵਾਰ ਨੂੰ ਬਟਾਲਾ ਦੇ ਸਤਿਕਰਤਾਰੀਆ ਗੁਰਦੁਆਰਾ ਸਾਹਿਬ ਪਹੁੰਚੇ ਹੋਏ ਸਨ। ਇਸ ਦੌਰਾਨ ਬੀਬੀ ਵਲੋਂ ਕਈ ਨਵੇਂ ਮੈਂਬਰਾਂ ਨੂੰ ਪਾਰਟੀ 'ਚ ਸ਼ਾਮਿਲ ਕੀਤਾ ਗਿਆ। ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਦੀਆਂ ਲੋੜਾਂ ਬਹੁਤ ਵੱਡੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਇਸ ਦੌਰਾਨ ਟਕਸਾਲੀ ਲੀਡਰਾਂ ਨੂੰ ਬੀਬੀ ਜਗੀਰ ਕੌਰ ਨੇ ਗੱਦਾਰ ਕਰਾਰ ਦਿੱਤਾ।
ਲੋਕ ਸਭਾ ਚੋਣਾਂ ਵਿਚ 13 ਸੀਟਾਂ 'ਤੇ ਜਿੱਤ ਦਾ ਦਾਅਵਾ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕੇ ਲੋਕ ਕਾਂਗਰਸ ਦੀਆਂ ਚਾਲਾਂ ਤੋਂ ਜਾਣੂ ਹੋ ਚੁੱਕੇ ਹਨ, ਇਸ ਵਾਰ ਲੋਕ ਅਕਾਲੀ ਦਲ 'ਤੇ ਹੀ ਵਿਸ਼ਵਾਸ਼ ਕਰਨਗੇ।