ਜੇ ਪੰਜਾਬ ਵਿਚ ਦਲਿਤ ਚਿਹਰਾ ਨੇਤਾ ਤਾਂ ਦਿੱਲੀ ਵਿਚ ਕਿਉਂ ਨਹੀਂ : ਖਹਿਰਾ
Saturday, Jul 28, 2018 - 06:49 PM (IST)
ਚੰਡੀਗੜ੍ਹ (ਰਮਨਦੀਪ ਸੋਢੀ) : ਜੇ ਪੰਜਾਬ ਵਿਚ ਦਲਿਤ ਚਿਹਰੇ ਨੂੰ ਪਹਿਲ ਦਿੱਤੀ ਗਈ ਹੈ ਤਾਂ ਦਿੱਲੀ ਵਿਚ ਵੀ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਣਾ ਚਾਹੀਦਾ ਸੀ। ਇਹ ਕਹਿਣਾ ਹੈ ਕਿ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਦਾ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਜੇਕਰ ਦਿੱਲੀ ਵਿਚ ਵੀ ਉਪ ਮੁੱਖ ਮੰਤਰੀ ਦੇ ਅਹੁਦੇ 'ਤੇ ਇਕ ਦਲਿਤ ਆਗੂ ਨੂੰ ਲਗਾਇਆ ਜਾਂਦਾ ਤਾਂ ਜ਼ਿਆਦਾ ਚੰਗਾ ਹੋਣਾ ਸੀ। ਇਸ ਨਾਲ ਪਾਰਟੀ ਨੂੰ ਹੋਰ ਵੀ ਫਾਇਦਾ ਹੋਣਾ ਸੀ।
ਨਵੇਂ ਬਣਾਏ ਗਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸੰਬੰਧੀ ਪੁੱਛੇ ਗਏ ਸਵਾਲ 'ਤੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤਕ ਚੀਮਾ ਦਾ ਕੋਈ ਫੋਨ ਨਹੀਂ ਆਇਆ। ਖਹਿਰਾ ਨੇ ਕਿਹਾ ਕਿ ਬਠਿੰਡਾ 'ਚ ਹੋਣ ਵਾਲਾ ਇਕੱਠ ਉਨ੍ਹਾਂ ਦਾ ਨਹੀਂ ਸਗੋਂ ਪਾਰਟੀ ਦਾ ਇਕੱਠ ਹੈ, ਇਸ ਵਿਚ ਪਾਰਟੀ ਦਾ ਕੋਈ ਵੀ ਆਗੂ ਤੇ ਵਿਧਾਇਕ ਸ਼ਾਮਿਲ ਹੋ ਸਕਦਾ ਹੈ।
