ਗਵਰਨਰ ਤੇ ਕੈਪਟਨ ਦੇ ਰਹੇ ਖੂਨੀਆਂ ਦਾ ਸਾਥ : ਖਹਿਰਾ

Friday, Jun 21, 2019 - 04:38 PM (IST)

ਗਵਰਨਰ ਤੇ ਕੈਪਟਨ ਦੇ ਰਹੇ ਖੂਨੀਆਂ ਦਾ ਸਾਥ : ਖਹਿਰਾ

ਚੰਡੀਗੜ੍ਹ (ਜੱਸੋਵਾਲ) : 'ਪੰਜਾਬ ਏਕਤਾ ਪਾਰਟੀ' ਦੇ ਨੇਤਾ ਸੁਖਪਾਲ ਖਹਿਰਾ ਨੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਰਾਜਪਾਲ ਵਲੋਂ ਲੁਧਿਆਣਾ ਦੇ ਹਰਜੀਤ ਫੇਕ ਐਨਕਾਊਂਟਰ ਦੇ ਦੋਸ਼ੀ 4 ਪੁਲਸ ਮੁਲਾਜ਼ਮਾਂ ਨੂੰ ਜੇਲ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਇਹ ਸਾਰਾ ਕੰਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਦਿਨਕਰ ਗੁਪਤਾ ਦੀ ਸਿਫਾਰਿਸ਼ 'ਤੇ ਕੀਤਾ ਗਿਆ ਹੈ।

ਚਾਰਾਂ 'ਚੋਂ ਤਿੰਨ ਯੂ. ਪੀ. ਪੁਲਸ ਦੇ ਅਤੇ ਇਕ ਪੰਜਾਬ ਪੁਲਸ ਦਾ ਏ. ਐੱਸ. ਆਈ. ਸੀ। ਚਾਰੇ ਪਟਿਆਲਾ ਦੀ ਜੇਲ 'ਚ ਪਿਛਲੇ ਸਾਢੇ 4 ਸਾਲਾਂ ਤੋਂ ਬੰਦ ਸਨ। ਦੱਸਣਯੋਗ ਹੈ ਕਿ ਇਹ ਐਨਕਾਊਂਟਰ ਸਾਲ 1993 'ਚ ਕੀਤਾ ਗਿਆ ਸੀ, ਜਿਸ 'ਚ ਲੁਧਿਆਣਾ ਦੇ ਹਰਜੀਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਸੀ. ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀਆਂ ਨੂੰ 1 ਦਸੰਬਰ, 2014 ਨੂੰ ਸਜ਼ਾ ਸੁਣਾਈ ਸੀ, ਜਿਨ੍ਹਾਂ ਨੂੰ ਹੁਣ ਰਾਜਪਾਲ ਵਲੋਂ ਰਿਹਾਅ ਕਰ ਦਿੱਤਾ ਗਿਆ ਹੈ। ਖਹਿਰਾ ਨੇ ਸਵਾਲ ਚੁੱਕਿਆ ੈਹ ਕਿ ਆਖਰ ਕਿਸ ਬਿਨਾਹ 'ਤੇ ਚਾਰੋ ਸਜ਼ਾ ਯਾਫਤਾ ਮੁਲਜ਼ਮਾਂ ਨੂੰ ਤਰਸ ਦੇ ਆਧਾਰ 'ਤੇ ਮੁਆਫੀ ਦਿੱਤੀ ਗਈ ਹੈ। ਖਹਿਰਾ ਮੁਤਾਬਕ ਉਹ ਸਾਰੇ ਪੰਜਾਬ ਦੇ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰਕੇ ਰਾਜਪੁਲ ਦੇ ਹੁਕਮਾਂ ਨੂੰ ਬਦਲਾਉਣ ਦੀ ਕੋਸ਼ਿਸ਼ ਕਰਨਗੇ।


author

Babita

Content Editor

Related News