ਸੁਖਨਾ ਸੈਂਚੁਰੀ ’ਚ 8 ਜਨਵਰੀ ਨੂੰ ਹੋਣ ਵਾਲੀ ਟ੍ਰੈਕਿੰਗ ਰੱਦ

Wednesday, Jan 05, 2022 - 01:44 PM (IST)

ਸੁਖਨਾ ਸੈਂਚੁਰੀ ’ਚ 8 ਜਨਵਰੀ ਨੂੰ ਹੋਣ ਵਾਲੀ ਟ੍ਰੈਕਿੰਗ ਰੱਦ

ਚੰਡੀਗੜ੍ਹ (ਵਿਜੈ) : ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਸੁਖਨਾ ਵਾਈਲਡ ਲਾਈਫ ਸੈਂਚੁਰੀ ਵਿਚ ਹੋਣ ਵਾਲੀ ਨੇਚਰ ਐਂਡ ਵਾਈਲਡ ਲਾਈਫ ਟ੍ਰੈਕਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਚੰਡੀਗੜ੍ਹ ਪ੍ਰਸ਼ਾਸਨ ਦੇ ਡਿਪਾਰਟਮੈਂਟ ਆਫ ਫਾਰੈਸਟ ਐਂਡ ਵਾਈਲਡ ਲਾਈਫ ਵੱਲੋਂ ਦਿੱਤੀ ਗਈ।

ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਇਹ ਟ੍ਰੈਕਿੰਗ 8 ਜਨਵਰੀ ਨੂੰ ਹੋਣੀ ਸੀ, ਜੋ ਸੈਂਚੁਰੀ ਦੇ ਨੇਪਲੀ ਗੇਟ ਤੋਂ ਸ਼ੁਰੂ ਕੀਤੀ ਜਾਣੀ ਸੀ ਪਰ ਸ਼ਹਿਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਫਿਲਹਾਲ ਇਹ ਟ੍ਰੈਕਿੰਗ ਨਹੀਂ ਹੋ ਸਕੇਗੀ।


author

Babita

Content Editor

Related News