ਅਗਲੇ ਸਾਲ ਨਹੀਂ ਸੁੱਕੇਗੀ ਸੁਖਨਾ

Monday, Aug 21, 2017 - 07:55 AM (IST)

ਅਗਲੇ ਸਾਲ ਨਹੀਂ ਸੁੱਕੇਗੀ ਸੁਖਨਾ

ਚੰਡੀਗੜ੍ਹ  (ਵਿਜੇ) - ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਲਗਾਤਾਰ ਫਿਟਕਾਰ ਪੈਣ ਦੇ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਸੁਖਨਾ ਲੇਕ ਦੇ ਵਾਟਰ ਲੈਵਲ ਨੂੰ ਲੈ ਕੇ ਮੁੜ ਪ੍ਰੇਸ਼ਾਨੀ 'ਚ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ 'ਚ ਹੋ ਰਹੀ ਮਾਨਸੂਨ ਦੀ ਮਿਹਰਬਾਨੀ ਨਾਲ ਹੁਣ ਸੁਖਨਾ ਦਾ ਵਾਟਰ ਲੈਵਲ ਵੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ। ਇਹੋ ਕਾਰਨ ਹੈ ਕਿ ਹੁਣ ਪ੍ਰਸ਼ਾਸਨ ਇਹ ਪਲਾਨਿੰਗ ਕਰ ਰਿਹਾ ਹੈ ਕਿ ਜੇਕਰ ਲੇਕ 'ਚ ਪਾਣੀ ਲੋੜੀਂਦੀ ਮਾਤਰਾ 'ਚ ਰਿਹਾ ਤਾਂ ਲੇਕ 'ਚ ਇਸ ਸਾਲ ਪੀਣ ਵਾਲਾ ਪਾਣੀ ਨਹੀਂ ਪਾਇਆ ਜਾਏਗਾ।
ਅਸਲ 'ਚ ਸ਼ਨੀਵਾਰ ਨੂੰ ਨੇਪਲੀ ਫਾਰੈਸਟ 'ਚ ਹੋਈ 90 ਐੈੱਮ. ਐੈੱਮ. ਬਾਰਿਸ਼ ਕਾਰਨ ਸੁਖਨਾ ਲੇਕ ਦਾ ਵਾਟਰ ਲੈਵਲ ਢਾਈ ਫੁੱਟ ਤਕ ਵਧ ਗਿਆ ਸੀ, ਜਿਸਦੇ ਬਾਅਦ ਇਹ ਐਤਵਾਰ ਸ਼ਾਮ ਤਕ 1158 ਫੁੱਟ ਤਕ ਪਹੁੰਚ ਗਿਆ, ਜਦੋਂਕਿ ਪਿਛਲੇ ਹਫਤੇ ਤਕ ਇਹ 1155.80 ਫੁੱਟ ਸੀ ਜੇਕਰ ਲੇਕ ਦਾ ਵਾਟਰ ਲੈਵਲ ਆਉਣ ਵਾਲੇ ਦਿਨਾਂ 'ਚ ਬਰਕਰਾਰ ਰਹਿੰਦਾ ਹੈ ਤਾਂ ਪ੍ਰਸ਼ਾਸਨ ਨਵੰਬਰ 'ਚ ਪੰਜਾਬ ਤੋਂ ਦੋ ਐੈੱਮ. ਜੀ. ਡੀ. ਪੀਣ ਦੇ ਪਾਣੀ ਨੂੰ ਸੁਖਨਾ ਲੇਕ 'ਚ ਪਾਉਣ ਦੇ ਪ੍ਰਪੋਜ਼ਲ ਨੂੰ ਡਰਾਪ ਵੀ ਕਰ ਸਕਦਾ ਹੈ। ਹਾਲਾਂਕਿ ਅਜੇ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ।
ਅਸਲ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੇਕ ਦਾ ਵਾਟਰ ਲੈਵਲ ਹੁਣ ਇੰਨਾ ਹੋ ਚੁੱਕਾ ਹੈ ਕਿ ਅਗਲੇ ਸਾਲ ਇਸਦੇ ਸੁੱਕਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ। ਅਜਿਹੇ 'ਚ ਜੇਕਰ ਲੋੜ ਪਈ ਤਾਂ ਪੀਣ ਦੇ ਪਾਣੀ ਦੀ ਥਾਂ ਲੇਕ ਨੂੰ ਭਰਨ ਲਈ ਹੋਰ ਆਪਸ਼ਨ ਲੱਭੇ ਜਾ ਸਕਦੇ ਹਨ।


Related News