ਭਗਵੰਤ ਮਾਨ ਨੂੰ ਸੀ. ਐੱਮ. ਫੇਸ ਐਲਾਨਣ ਤੋਂ ਬਾਅਦ ‘ਆਪ’ ਦਾ ਡਿਗਿਆ ਗ੍ਰਾਫ਼: ਸੁਖਜਿੰਦਰ ਰੰਧਾਵਾ

Saturday, Jan 29, 2022 - 11:18 AM (IST)

ਭਗਵੰਤ ਮਾਨ ਨੂੰ ਸੀ. ਐੱਮ. ਫੇਸ ਐਲਾਨਣ ਤੋਂ ਬਾਅਦ ‘ਆਪ’ ਦਾ ਡਿਗਿਆ ਗ੍ਰਾਫ਼: ਸੁਖਜਿੰਦਰ ਰੰਧਾਵਾ

ਜਲੰਧਰ (ਧਵਨ)– ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਭਗਵੰਤ ਮਾਨ ’ਤੇ ਸਿੱਧਾ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਜਦੋਂ ਤੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦਾ ਦਾ ਦਾਅਵੇਦਾਰ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਅਤੇ ਉਸ ਦੇ ਗ੍ਰਾਫ਼ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: CM ਚੰਨੀ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ-ਮੈਂ ਕੇਜਰੀਵਾਲ ਦਾ ਆਮ ਆਦਮੀ ਦਾ ਨਕਾਬ ਲਾਹ ਸੁੱਟਿਆ

ਰੰਧਾਵਾ ਨੇ ਕਿਹਾ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਆਮ ਆਦਮੀ ਪਾਰਟੀ ਵੱਲੋਂ ਜੋ ਵੱਡੇ-ਵੱਡੇ ਦਾਅਵੇ ਕੀਤਾ ਜਾ ਰਹੇ ਸਨ। ਉਸ ਦੀ ਹੁਣ ਹਵਾ ਨਿਕਲਦੀ ਹੋਈ ਵਿਖਾਈ ਦੇ ਰਹੀ ਹੈ। 2017 ’ਚ ਵੀ ਆਮ ਆਦਮੀ ਪਾਰਟੀ ਨੇ ਅਜਿਹੇ ਹੀ ਦਾਅਵੇ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਹਮੇਸ਼ਾ ਹੀ ਰੌਲਾ ਵੱਧ ਹੁੰਦਾ ਹੈ ਜੋ ਸੱਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਪੰਜਾਬ ਇਕ ਬਾਹਰੀ ਪਾਰਟੀ ਮੰਨਦੇ ਹਨ ਅਤੇ ਪੰਜਾਬੀ ਆਪਣੇ ਉੱਪਰ ਬਾਹਰੀ ਲੋਕਾਂ ਨੂੰ ਹਾਵੀ ਨਹੀਂ ਹੋਣ ਦਿੰਦੇ। ਉਨ੍ਹਾਂ ਨੇ ਕਿਹਾ ਕਿ ਸੂਬੇ ’ਚ ਰਵਾਇਤੀ ਤੌਰ ’ਤੇ ਅਨੇਕਾਂ ਪਾਰਟੀਆਂ ਕੰਮ ਕਰ ਰਹੀਆਂ ਹਨ ਅਤੇ ਪੰਜਾਬ ਦੇ ਲੋਕ ਉਸ ’ਚੋਂ ਕਾਂਗਰਸ ਦੀ ਚੋਣ ਹੀ ਕਰਨਗੇ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਖਿਆ ਸਿਆਸੀ ਪਿੜ, ਮੁੱਦੇ ਗਾਇਬ, ਚਿਹਰਿਆਂ ’ਤੇ ਵੱਡਾ ਦਾਅ

ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਲਈ ਗੰਭੀਰ ਉਮੀਦਵਾਰਾਂ ਦਾ ਮੈਦਾਨ ’ਚ ਹੋਣਾ ਜ਼ਰੂਰੀ ਹੈ। ਪੰਜਾਬ ਇਕ ਸੰਵੇਦਨਸ਼ੀਲ ਸੂਬਾ ਹੋਣ ਦੇ ਨਾਲ-ਨਾਲ ਇਸ ਦੀ ਸਰਹੱਦ ਪਾਕਿਸਤਾਨ ਨਾਲ ਲਗਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਰਾਹੁਲ ਗਾਂਧੀ ਨੇ ਕੱਲ ਐਲਾਨ ਕਰ ਦਿੱਤਾ ਹੈ ਕਿ ਕਾਂਗਰਸ ਸੂਬੇ ’ਚ ਕਿਸੇ ਵੀ ਹਾਲਤ ’ਚ ਸ਼ਾਂਤੀ ਵਿਵਸਥਾ ਨੂੰ ਭੰਗ ਨਹੀਂ ਹੋਣ ਦੇਵੇਗੀ ਭਾਵੇਂ ਉਸ ਨੂੰ ਇਸ ਲਈ ਕਿੰਨੀਆਂ ਹੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ। ਉਨ੍ਹਾਂ ਨੇ ਕਿਹਾ ਕਿ ਦੋਆਬਾ ਅਤੇ ਮਾਝਾ ਖੇਤਰ ’ਚ ਆਮ ਆਦਮੀ ਪਾਰਟੀ ਦੀ ਹੋਂਦ ਬਿਲਕੁਲ ਦਿਖਾਈ ਨਹੀਂ ਦੇ ਰਹੀ ਹੈ। ਆਮ ਆਦਮੀ ਪਾਰੀਟ ਦਾ ਸਮਰਥਨ ਸਿਰਫ ਮਾਲਵਾ ਦੇ ਕੁੱਝ ਖੇਤਰਾਂ ਤੱਕ ਹੀ ਸੀਮਤ ਹੈ। ਅਜਿਹੀ ਸਥਿਤੀ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸ ਤਰ੍ਹਾਂ ਇਹ ਦਾਅਵਾ ਕਰ ਸਕਦੇ ਹਨ ਕਿ ਆਮ ਆਦਮੀ ਪਾਰਟੀ ਸੱਤਾ ’ਚ ਆ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਪਾਰਟੀ ਦੇ ਨੇਤਾਵਾਂ ਕੋਲ ਪੰਜਾਬ ਨੂੰ ਲੈ ਕੇ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਹਨ ਸਗੋਂ ਉਨ੍ਹਾਂ ਦੇ ਹੱਥਾਂ ’ਚ ਸੂਬੇ ਦੀ ਸੁਰੱਖਿਆ ਵੀ ਸੁਰੱਖਿਅਤ ਨਹੀਂ ਰਹਿ ਸਕਦੀ ਹੈ।

ਇਹ ਵੀ ਪੜ੍ਹੋ: ਮਹਿਤਪੁਰ ਥਾਣੇ ਦੇ ਮੁਲਾਜ਼ਮ ਨੇ ਲਾਈਵ ਹੋ ਕੇ ਦਿੱਤੀ ਖ਼ੁਦਕੁਸ਼ੀ ਦੀ ਧਮਕੀ, SHO ਤੇ ਮੁਨਸ਼ੀ ਸਟਾਫ਼ 'ਤੇ ਲਾਏ ਵੱਡੇ ਦੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News