ਡੇਰਾ ਬਾਬਾ ਨਾਨਕ ਵਿਚ ਬਣਨ ਵਾਲੀ ਹੈਰੀਟੇਜ ਸਟਰੀਟ ਸਬੰਧੀ ਮੰਤਰੀ ਰੰਧਾਵਾ ਨੇ ਲਿਆ ਜਾਇਜ਼ਾ
Sunday, Jan 10, 2021 - 04:53 PM (IST)
ਡੇਰਾ ਬਾਬਾ ਨਾਨਕ (ਵਤਨ)— ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕਸਬੇ ’ਚ 3 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਹੈਰੀਟੇਜ ਸਟਰੀਟ ਦੇ ਨਿਰਮਾਣ ਸਬੰਧੀ ਜਾਇਜ਼ਾ ਲਿਆ। ਇਸ ਮੌਕੇ ਐੱਸ. ਐੱਸ. ਪੀ. ਬਟਾਲਾ ਰਛਪਾਲ ਸਿੰਘ, ਬਲਾਕ ਸੰਮਤੀ ਦੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਮਾਰਕੀਟ ਕਮੇਟੀ ਚੇਅਰਮੈਨ ਹਰਦੀਪ ਸਿੰਘ ਅਤੇ ਮੁਨੀਸ਼ ਮਹਾਜਨ ਵਿਸੇਸ਼ ਤੌਰ ’ਤੇ ਉਨ੍ਹਾਂ ਦੇ ਨਾਲ ਸਨ। ਇਸ ਹੈਰੀਟੇਜ ਸਟਰੀਟ ਦਾ ਰਸਮੀ ਤੌਰ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਚੁੱਕੇ ਹਨ ਅਤੇ ਹੁਣ ਬਕਾਇਦਾ ਤੌਰ ’ਤੇ ਇਸ ਵਿਰਾਸਤੀ ਗਲੀ ਦਾ ਨਿਰਮਾਣ ਹੋਣ ਜਾ ਰਿਹਾ ਹੈ, ਜਿਸ ਕਾਰਨ ਕਸਬੇ ਦੇ ਲੋਕਾਂ ਵਿਚ ਕਾਫ਼ੀ ਖੁਸ਼ੀ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਮੋਦੀ ਦਾ ਪੁਤਲਾ ਸਾੜਨ ਪੁੱਜੇ ਕਾਂਗਰਸੀ ਆਗੂਆਂ ਦੀ ਪੁਲਸ ਨਾਲ ਧੱਕਾ-ਮੁੱਕੀ
ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡੀ ਗਿਣਤੀ ’ਚ ਪਹੁੰਚੇ ਕਸਬੇ ਦੇ ਲੋਕਾਂ ਨੂੰ ਇਸ ਵਿਰਾਸਤੀ ਗਲੀ ਬਾਰੇ ਵਿਸਥਾਰ ਪੂਰਵਕ ਦੱਸਦਿਆਂ ਕਿਹਾ ਕਿ ਇਸ ਹੈਰੀਟੇਜ ਸਟਰੀਟ ਦੇ ਬਨਣ ਨਾਲ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਸ ਸਥਾਨ ਦੀ ਦਿੱਖ ਹੋਰ ਖੂਬਸੂਰਤ ਅਤੇ ਦਿਲ ਖਿੱਚਵੀਂ ਹੋ ਜਾਵੇਗੀ ਅਤੇ ਇਸ ਕਸਬੇ ਵਿਚ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਲਈ ਇਹ ਖਿੱਚ ਦਾ ਕੇਂਦਰ ਬਣੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੇ ਨਿਰਮਾਣ ਵਿਚ ਪੂਰਾ ਪੂਰਾ ਸਹਿਯੋਗ ਦੇਣ।
ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਚੌਲਾਂਗ ਟੋਲ ਪਲਾਜ਼ਾ ’ਤੇ ਅਸ਼ਵਨੀ ਸ਼ਰਮਾ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
ਇਸ ਮੌਕੇ ਰੰਧਾਵਾ ਨੇ ਮੌਕੇ ’ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ਤੇ ਨਿਪਟਾਰਾ ਵੀ ਕੀਤਾ। ਇਸ ਤੋਂ ਮੰਤਰੀ ਰੰਧਾਵਾ ਨੇ ਕਸਬੇ ’ਚ ਪਾਰਕ ਦੇ ਅਧੂਰੇ ਕੰਮ ਦਾ ਨੋਟਿਸ ਲੈਂਦਿਆਂ ਵੀ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਐੱਸ. ਐੱਚ. ਓ. ਅਨਿਲ ਪਵਾਰ, ਜਨਕ ਰਾਜ ਮਹਾਜਨ ਸਕੱਤਰ ਪ੍ਰਦੇਸ਼ ਕਾਂਗਰਸ, ਦਵਿੰਦਰ ਸਿੰਘ ਪਾਲ ਬੇਦੀ, ਕੌਂਸਲਰ ਤਰਲੋਚਣ ਸਿੰਘ ਤੋਚੀ, ਕਮਲਜੀਤ ਸਿੰਘ ਟੋਨੀ ਪੀ ਏ, ਪਵਨ ਕੁਮਾਰ ਪੰਮਾ, ਰਵੀ ਗੈਂਦ, ਰਘੂ ਗੈਂਦ, ਲਵਲੀ ਸ਼ਰਮਾ, ਗੁਰਬਖਸ਼ ਸਿੰਘ ਬੂੰਦੀ, ਚੇਅਰਮੈਨ ਚਰਨਜੀਤ ਸਿੰਘ, ਚਿਮਨ ਲਾਲ ਸ਼ੁਗਲ, ਸਤਪਾਲ ਸ਼ੌਂਕੀ,ਭਗਵਾਨ ਸਿੰਘ ਲਾਡੀ ਸਮਰਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਹ ਵੀ ਪੜ੍ਹੋ : ਕੱਚੇ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ