ਲੁਧਿਆਣਾ ਜੇਲ ਝੜਪ ''ਤੇ ਜੇਲ ਮੰਤਰੀ ਦਾ ਬਿਆਨ ਆਇਆ ਸਾਹਮਣੇ

Thursday, Jun 27, 2019 - 06:51 PM (IST)

ਲੁਧਿਆਣਾ ਜੇਲ ਝੜਪ ''ਤੇ ਜੇਲ ਮੰਤਰੀ ਦਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ : ਲੁਧਿਆਣਾ ਦੀ ਕੇਂਦਰੀ ਜੇਲ 'ਚ ਵੀਰਵਾਰ ਨੂੰ ਹੋਈ ਖੂਨੀ ਝੜਪ 'ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ। ਰੰਧਾਵਾ ਨੇ ਏ. ਡੀ. ਜੀ. ਪੀ. ਜੇਲ ਰੋਹਿਤ ਚੌਧਰੀ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਮੰਗੀ ਹੈ। ਰੰਧਾਵਾ ਦਾ ਕਹਿਣਾ ਹੈ ਕਿ ਜੇਲ ਅੰਦਰ ਵਰਕ ਕਲਚਰ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈ ਪ੍ਰੋਫਾਈਲ ਜੇਲਾਂ 'ਚ ਸੀ. ਆਰ. ਪੀ. ਐੱਫ. ਲਾਈ ਜਾਣੀ ਚਾਹੀਦੀ ਹੈ।

PunjabKesari

ਰੰਧਾਵਾ ਦਾ ਕਹਿਣਾ ਹੈ ਕਿ ਜੇਲ 'ਚ ਮੋਬਾਇਲ ਹੋਣ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲ ਕੀਤੀ ਜਾਵੇਗੀ।


author

Babita

Content Editor

Related News