ਸੁਖਜਿੰਦਰ ਰੰਧਾਵਾ ਵੱਲੋਂ ਆਪਣੇ ਬਲਬੂਤੇ ’ਤੇ ਲੋਕ ਸਭਾ ਚੋਣ ਲੜਨ ਵਾਲੇ ਬਿਆਨ ਨਾਲ ਕਾਂਗਰਸੀ ਖੁਸ਼ : ਭੰਮਰਾ, ਮਹਾਜਨ

Wednesday, Dec 20, 2023 - 02:14 PM (IST)

ਸੁਖਜਿੰਦਰ ਰੰਧਾਵਾ ਵੱਲੋਂ ਆਪਣੇ ਬਲਬੂਤੇ ’ਤੇ ਲੋਕ ਸਭਾ ਚੋਣ ਲੜਨ ਵਾਲੇ ਬਿਆਨ ਨਾਲ ਕਾਂਗਰਸੀ ਖੁਸ਼ : ਭੰਮਰਾ, ਮਹਾਜਨ

ਪਠਾਨਕੋਟ (ਅਦਿਤਿਆ) : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਬਲਬੂਤੇ ’ਤੇ ਲੋਕ ਸਭਾ ਚੋਣਾਂ ਲੜਨ ਲ‌ਈ ਦਿੱਤੇ ਬਿਆਨ ਕਾਰਨ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਕਾਂਗਰਸੀਆਂ ਦੇ ਚਿਹੜੇ ’ਤੇ ਖੁਸ਼ੀ ਪਰਤ ਆਈ ਹੈ। ਇਹ ਪ੍ਰਗਟਾਵਾ  ਸਵਿੰਦਰ ਸਿੰਘ ਭੰਮਰਾ ਮੈਂਬਰ ਪੀ ਪੀ ਸੀ,ਬਲਾਕ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ,ਬਲਾਕ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ,ਸੀਨੀਅਰ ਕਾਂਗਰਸੀ ਵਰਕਰ ਕਿਸ਼ਨ ਚੰਦਰ ਮਹਾਜ਼ਨ, ਯੂਥ ਲੀਡਰ ਗੋਲਡੀ ਭੰਮਰਾ ਨੇ ਕਿਹਾ ਹੈ ਕਿ ਕਾਂਗਰਸ ਦਾ ਆਧਾਰ ਪੂਰੇ ਪੰਜਾਬ ਵਿਚ ਹੇਠਲੇ ਪੱਧਰ ਤੱਕ ਕਾਇਮ ਹੈ ਅਤੇ ਕੱਟੜ ਇਮਾਨਦਾਰ ਕਹਾਉਣ ਵਾਲੀ ਸਰਕਾਰ ਨੇ ਪਿਛਲੇ ਪੌਣੇ ਦੋ ਸਾਲਾਂ ਜੋ ਚੰਨ ਚਾੜਿਆ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ। 

ਦਿਨ ਦਿਹਾੜੇ ਲੁੱਟਾਂ ਖੋਹਾਂ ਕਤਲੋਗਾਰਤ, ਭ੍ਰਿਸ਼ਟਾਚਾਰ ਦਾ ਬੋਲਬਾਲਾ ਪੰਜਾਬ ਵਿਚ ਵਿਕਾਸ ਕਾਰਜਾਂ ਨੂੰ ਛੱਡ ਕੇ ਨਫ਼ਰਤ ਦੀ ਰਾਜਨੀਤੀ ਕਰਨਾ ਆਦਿ ਨੂੰ ਲੈ ਕਿ ਆਮ ਆਦਮੀ ਪਾਰਟੀ ਪ੍ਰਤੀ ਪੰਜਾਬ ਦੇ ਲੋਕਾਂ ਦਾ ਗੁੱਸਾ ਜੋ ਨਾਸੂਰ ਬਣ ਕੇ 2024 ਦੀਆਂ ਚੋਣਾਂ ਵਿਚ ਫੁੱਟਣ ਵਾਲਾ ਹੈ, ਉਸ ਦਾ ਭਾਰ ਕਾਂਗਰਸ ਪਾਰਟੀ ਆਪਣੇ ਮੋਢਿਆਂ ’ਤੇ ਨਹੀਂ ਚੁੱਕ ਸਕਦੀ। ਆਗੂਆਂ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਦੀ ਸਲਾਹ ਨੂੰ ਬਿਲਕੁਲ ਅੱਖੋਂ-ਪਰੋਖੇ ਨਾ ਕਰਨ। 


author

Gurminder Singh

Content Editor

Related News