ਬਾਦਲ ਪਿਓ-ਪੁੱਤ ''ਤੇ ਰੰਧਾਵਾ ਦਾ ਵੱਡਾ ਹਮਲਾ (ਵੀਡੀਓ)

Saturday, Feb 09, 2019 - 06:51 PM (IST)

ਨਾਭਾ (ਰਾਹੁਲ ਖੁਰਾਨਾ) : ਨਾਭਾ ਜੇਲ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਗਵੰਤ ਮਾਨ ਅਤੇ ਅਕਾਲੀ ਦਲ 'ਤੇ ਤਿੱਖੇ ਹਮਲੇ ਹਨ। ਬੇਅਦਬੀ ਮਾਮਲਿਆਂ 'ਚ ਐੱਸ. ਆਈ. ਟੀ. ਦੀ ਕਾਰਵਾਈ 'ਤੇ  ਬੋਲਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਮਾਮਲੇ ਵਿਚ ਵੱਡੇ ਤੋਂ ਵੱਡਾ ਦੋਸ਼ੀ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਕੋਈ ਸਾਬਕਾ ਮੁੱਖ ਮੰਤਰੀ ਹੀ ਕਿਉਂ ਨਾ ਹੋਵੇ। 
ਆਮ ਆਦਮੀ ਪਾਰਟੀ ਵਲੋਂ ਸੰਗਰੂਰ 'ਚ ਪੰਜਾਬ ਵਿਚ ਬਿਜਲੀ ਰੇਟਾਂ 'ਤੇ ਸ਼ੁਰੂ ਕੀਤੇ ਅੰਦੋਲਨ 'ਤੇ ਬੋਲਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਭਗਵੰਤ ਮਾਨ ਵਲੋਂ ਪਹਿਲਾਂ ਵੀ ਕਈ ਅੰਦੋਲਨ ਸ਼ੁਰੂ ਕੀਤੇ ਗਏ ਸਨ ਜਿਹੜੇ ਫੇਲ ਹੋ ਚੁੱਕੇ ਹਨ। 
ਇਥੇ ਦੱਸਣਯੋਗ ਹੈ ਕਿ ਬੇਅਤਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸ. ਟੀ. ਐੱਫ. ਲਗਾਤਰ ਸਾਬਕਾ ਐੱਸ. ਐੱਸ. ਪੀ. ਚਰਨਜੀਤ 'ਤੇ ਆਪਣਾ ਸ਼ਿਕੰਜਾ ਕੱਸ ਕਰ ਰਹੀ ਹੈ ਅਤੇ ਲਗਾਤਾਰ ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਐੱਸ.ਐੱਸ. ਟੀ. ਸਾਬਕਾ ਪੁਲਸ ਮੁੱਖੀ ਤੋਂ ਕਿੰਨੇ ਕੁ ਰਾਜ਼ ਉਗਲਵਾਉਣ 'ਚ ਕਾਮਯਾਬ ਰਹਿੰਦੀ ਹੈ ਅਤੇ ਇਸ ਮਾਮਲੇ ਵਿਚ ਕਿਹੜੀਆਂ ਹੋਰ ਵੱਡੀਆਂ ਹਸਤੀਆਂ ਬੇਨਕਾਬ ਹੁੰਦੀਆਂ ਹਨ।


author

Gurminder Singh

Content Editor

Related News