SGPC ਚੋਣਾਂ ਤੋਂ ਪਹਿਲਾਂ ਸੁਖਦੇਵ ਢੀਂਡਸਾ ਨੇ ਵਲਟੋਹਾ ਨੂੰ ਕੀਤਾ ਸਿੱਧਾ ਚੈਲੰਜ, ਆਖੀ ਵੱਡੀ ਗੱਲ

Wednesday, Nov 09, 2022 - 11:25 AM (IST)

SGPC ਚੋਣਾਂ ਤੋਂ ਪਹਿਲਾਂ ਸੁਖਦੇਵ ਢੀਂਡਸਾ ਨੇ ਵਲਟੋਹਾ ਨੂੰ ਕੀਤਾ ਸਿੱਧਾ ਚੈਲੰਜ, ਆਖੀ ਵੱਡੀ ਗੱਲ

ਅੰਮ੍ਰਿਤਸਰ (ਸਾਗਰ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਐੱਸ. ਜੀ. ਪੀ. ਸੀ. ਚੋਣਾਂ ਤੋਂ ਪਹਿਲਾਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸਿੱਧਾ ਚੈਲੰਜ ਕੀਤਾ ਹੈ। ਸੁਖਦੇਵ ਢੀਂਡਸਾ ਨੇ ਕਿਹਾ ਹੈ ਕਿ ਜੇਕਰ ਉਹ 25 ਤੋਂ ਹੇਠਾਂ ਘੱਟ ਵੋਟਾਂ 'ਤੇ ਹਾਰਦੇ ਹਨ ਤਾਂ ਉਹ ਸਿਆਸਤ ਛੱਡ ਦੇਣਗੇ। ਸੁਖਦੇਵ ਸਿੰਘ ਢੀਂਡਸਾ ਨੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸਿੱਧਾ ਚੈਲੰਜ ਕਰਦਿਆਂ ਕਿਹਾ ਹੈ ਕਿ ਜੇਕਰ ਅਸੀਂ 25 ਤੋਂ ਜ਼ਿਆਦਾ ਵੋਟਾਂ ਲੈਂਦੇ ਹਾਂ ਤਾਂ ਕੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਾਰਟੀ ਦੀ ਪ੍ਰਧਾਨਗੀ ਛੱਡ ਦੇਣਗੇ?

ਇਹ ਵੀ ਪੜ੍ਹੋ : ਪੰਜਾਬ ਨਗਰ ਨਿਗਮਾਂ ਦੇ ਅਧਿਕਾਰੀ ਹੋ ਜਾਣ ਚੌਕੰਨੇ, CM ਮਾਨ ਨੇ ਜਾਰੀ ਕਰ ਦਿੱਤੇ ਇਹ ਹੁਕਮ

ਐੱਸ. ਜੀ. ਪੀ. ਸੀ. ਚੋਣਾਂ ਤੋਂ ਪਹਿਲਾਂ ਇਨ੍ਹਾਂ ਦੋਹਾਂ ਆਗੂਆਂ ਵਿਚਕਾਰ ਤਿੱਖੀ ਬਹਿਸਬਾਜ਼ੀ ਹੋਈ। ਦੱਸਣਯੋਗ ਹੈ ਕਿ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ ਕਿ ਜੇਕਰ 25 ਤੋਂ ਘੱਟ ਵੋਟਾਂ ਮਿਲੀਆਂ ਤਾਂ ਕੀ ਸੁਖਦੇਵ ਸਿੰਘ ਢੀਂਡਸਾ ਸਿਆਸਤ ਛੱਡ ਦੇਣਗੇ ਤਾਂ ਹੁਣ ਸੁਖਦੇਵ ਸਿੰਘ ਢੀਂਡਸਾ ਵੱਲੋਂ ਵਲਟੋਹਾ ਨੂੰ ਸਿੱਧਾ ਚੈਲੰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਫਗਵਾੜਾ 'ਚ ਪਲਟੀਆਂ ਖਾ ਗਈ ਤੇਜ਼ ਰਫ਼ਤਾਰ Thar, ਭਿਆਨਕ ਹਾਦਸੇ ਦੌਰਾਨ ਮੁੰਡੇ-ਕੁੜੀ ਦੀ ਮੌਤ

ਦੱਸਣਯੋਗ ਹੈ ਕਿ ਐੱਸ. ਜੀ. ਪੀ. ਸੀ. ਚੋਣਾਂ ਲਈ ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨ ਬੀਬੀ ਜਗੀਰ ਕੌਰ ਦੇ ਹੱਕ 'ਚ ਨਿੱਤਰਦਿਆਂ ਮੀਟਿੰਗ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਲੰਬੇ ਸਮੇਂ ਤੋਂ ਗੁਰੂ ਘਰਾਂ ਦੀਆਂ ਗੋਲਕਾਂ ਦੀ ਲੁੱਟ ਕਰਦੇ ਹੋਏ ਹਰੇਕ ਰੈਲੀ ਅਤੇ ਸਮਾਗਮਾਂ 'ਚ ਗੁਰੂਘਰਾਂ ਦੇ ਲੰਗਰ ਅਤੇ ਸਾਧਨ ਵਰਤ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News