ਬਾਦਲ ਪੱਖੀ ਵੱਡੇ ਨੇਤਾ ਢੀਂਡਸਾ ਬਾਰੇ ਕਿਉਂ ਖਾਮੋਸ਼!, ਪਾਰਟੀ 'ਚ ਘੁਸਰ-ਮੁਸਰ

Monday, Jul 13, 2020 - 08:23 AM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਿਹ ਕੇ ਸ਼੍ਰੋਮਣੀ ਅਕਾਲੀ ਦਲ (ਡੀ) ਪਾਰਟੀ ਬਣਾਉਣ ਵਾਲੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਪਿਛਲੇ ਦਿਨਾਂ ਤੋਂ ਬਾਦਲਾਂ ਖਿਲਾਫ ਤਾਬੜ-ਤੋੜ ਹਮਲੇ ਕਰ ਰਹੇ ਹਨ ਪਰ ਦੂਜੇ ਪਾਸੇ ਬਾਦਲ ਪੱਖੀ ਵੱਡੇ ਕੱਦ ਦੇ ਨੇਤਾਵਾਂ ਦੀ ਖਾਮੋਸ਼ੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਸਿਰਫ ਦੋ ਤਿੰਨ ਨੇਤਾਵਾਂ ਜਿਵੇਂ ਡਾ. ਚੀਮਾ, ਭੂੰਦੜ, ਤੋਤਾ ਸਿੰਘ ਨੂੰ ਛੱਡ ਕੇ ਕਿਸੇ ਅਕਾਲੀ ਨੇਤਾ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ। ਇਸ ਖਾਮੋਸ਼ੀ ਪਿੱਛੇ ਬਾਦਲ ਦਲ ’ਚ ਬੈਠੇ ਅਕਾਲੀ ਵਰਕਰ ਇਕ-ਦੂਜੇ ਨਾਲ ਗੱਲਾਂ ਕਰ ਰਹੇ ਹਨ ਕਿ ਪਹਿਲਾਂ ਤਾਂ ਕਾਂਗਰਸ ਅਤੇ ‘ਆਪ’ ਵਾਲੇ ਵੱਖ-ਵੱਖ ਮੁੱਦਿਆਂ ’ਤੇ ਸਾਡਾ ਜਿਉੂਣਾ ਹਰਾਮ ਕਰ ਰਹੇ ਸਨ। ਹੁਣ ਘਰ ਦੇ ਭੇਤੀ ਸਾਡੇ ਖਿਲਾਫ ਵੱਡਾ ਕਾਫਲਾ ਬਣਾ ਕੇ ਨਿਕਲ ਆਏ ਹਨ, ਰੱਬ ਖੈਰ ਕਰੇ। ਸਿਆਸੀ ਹਲਕਿਆਂ ’ਚ ਇਹ ਵੀ ਚਰਚਾ ਹੋ ਰਹੀ ਹੈ ਕਿ ਮਾਝੇ ਹਲਕੇ ਦੇ ਚੋਟੀ ਦੇ ਨੇਤਾਵਾਂ ਦੀ ਖਾਮੋਸ਼ੀ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ ਜਾਰੀ, 10 ਨਵੇਂ ਕੇਸਾਂ ਦੀ ਪੁਸ਼ਟੀ
ਇਸ ਸਾਰੇ ਮਾਮਲੇ ’ਚ ਇਕ ਟਕਸਾਲੀ ਨੇਤਾ ਤੇ ਸਾਬਕਾ ਵਜ਼ੀਰ ਨੇ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ ਨੇਤਾਵਾਂ ਦੀ ਖਾਮੋਸ਼ੀ ਨਾਲ ਢੀਂਡਸਾ ਧੜੇ ਨੂੰ ਬਲ ਮਿਲ ਸਕਦਾ ਹੈ। ਬਾਕੀ ਬਾਦਲ ਪੱਖੀ ਨੇਤਾ ਪਹਿਲਾਂ ਜੱਥੇ. ਟੌਹੜਾ ਖਿਲਾਫ ਬੋਲਣ ਅਤੇ ਬਾਅਦ ’ਚ ਜੱਥੇ ਟੌਹੜਾ ਦਾ ਅਕਾਲੀ ਦਲ ’ਚ ਆਉਣ ’ਤੇ ਸ਼ਰਮਿੰਦਗੀ ਅਤੇ ਸ. ਟੌਹੜਾ ਦੀਆਂ ਤੱਤੀਆਂ ਠੰਡੀਆਂ ਸੁਣ ਚੁੱਕੇ ਹਨ। ਇਸ ਲਈ ਬਾਦਲ ਪੱਖੀ ਨੇਤਾ ਖਾਮੋਸ਼ ਰਹਿਣ ’ਚ ਭਲਾਈ ਸਮਝਣਗੇ। ਉਨ੍ਹਾਂ ਨੇਤਾਵਾਂ ਨੂੰ ਇਸ ਗੱਲ ਦਾ ਇਲਮ ਹੋ ਚੁੱਕਾ ਹੈ ਕਿ ਜੋ ਵੱਡੇ-ਵੱਡੇ ਮਾਮਲੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ’ਚ ਅਤੇ ਸਿਰਸਾ ਸਾਧ ਦੀ ਮੁਆਫੀ, ਬਰਗਾੜੀ ਕਾਂਡ ਅਤੇ ਹੋਰ ਸਾਡੇ ਖਿਲਾਫ ਅਜੇ ਵੀ ਸਾਡਾ ਖਹਿੜਾ ਛੱਡਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਕਾਂਗਰਸ, ‘ਆਪ’ ਅਤੇ ਸਾਡੇ ਸੱਜਰੇ-ਸ਼ਰੀਕ ਢੀਂਡਸੇ ਹੋਰੀਂ ਵੀ ਸਾਨੂੰ ਸਿਆਸੀ ਨੁਕਸਾਨ ਪਹੁੰਚਾਉਣਗੇ।
ਇਹ ਵੀ ਪੜ੍ਹੋ : ਚੰਡੀਗੜ੍ਹ : ਬਾਹਰਲੇ ਮਰੀਜ਼ਾਂ ਨੂੰ PGI ਰੈਫਰ ਕਰਨਾ ਹੋਇਆ ਔਖਾ, ਜਾਣੋ ਪੂਰਾ ਮਾਮਲਾ


Babita

Content Editor

Related News