ਸੁਖਦੇਵ ਢੀਂਡਸਾ ਨਾਰਾਜ਼ ਅਕਾਲੀਆਂ ਨੂੰ ਇਕ ਮੰਚ ''ਤੇ ਇਕੱਠੇ ਕਰਕੇ ਛੇੜਨਗੇ ਵੱਡੀ ਮੁਹਿੰਮ!

Saturday, Nov 30, 2019 - 12:33 PM (IST)

ਸੁਖਦੇਵ ਢੀਂਡਸਾ ਨਾਰਾਜ਼ ਅਕਾਲੀਆਂ ਨੂੰ ਇਕ ਮੰਚ ''ਤੇ ਇਕੱਠੇ ਕਰਕੇ ਛੇੜਨਗੇ ਵੱਡੀ ਮੁਹਿੰਮ!

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਬਾਰੇ ਅੱਜ-ਕੱਲ ਹਰ ਪੰਜਾਬੀ ਅਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਛੋਟੇ ਅਤੇ ਵੱਡੇ ਆਗੂ ਦੀ ਜ਼ੁਬਾਨ 'ਤੇ ਇੱਕੋ ਗੱਲ ਹੈ ਕਿ ਢੀਂਡਸਾ ਜਲਦ ਹੀ ਪੰਜਾਬ 'ਚ ਆ ਕੇ ਸ਼੍ਰੋਮਣੀ ਅਕਾਲੀ ਦਲ 'ਚ ਨਾਰਾਜ਼ ਬੈਠੇ ਅਕਾਲੀ ਆਗੂਆਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕਰ ਕੇ ਵੱਡੀ ਮੁਹਿੰਮ ਛੇੜ ਸਕਦੇ ਹਨ। ਮੌਜੂਦਾ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਐੱਮ. ਪੀ. ਬਣਨ ਤੋਂ ਬਾਅਦ ਸਾਰਾ ਧਿਆਨ ਦਿੱਲੀ ਵੱਲ ਚਲਾ ਗਿਆ ਅਤੇ ਵਿਧਾਨ ਸਭਾ ਪਾਰਟੀ ਆਗੂ ਦਾ ਨਾ ਹੋਣਾ, ਪੰਜਾਬ 'ਚ ਵਿਰੋਧੀ ਧਿਰ ਵਲੋਂ 10 ਸਾਲ ਰਾਜ ਕਰਨਾ, ਮੁੱਦੇ ਨੂੰ ਅਣਦੇਖਿਆਂ ਕਰਨਾ ਵੱਡੇ ਧ੍ਰੋਹ ਦੇ ਬਰਾਬਰ ਹੈ। ਇਸ ਲਈ ਹੁਣ ਸੁਖਦੇਵ ਸਿੰਘ ਢੀਂਡਸਾ ਦਿੱਲੀ 'ਚ ਬੈਠ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਰ ਛੋਟੀ-ਵੱਡੀ ਗੱਲ 'ਤੇ ਬਾਜ ਅੱਖ ਰੱਖਦੇ ਆ ਰਹੇ ਹਨ। ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਦਰਜਨ ਨੇਤਾਵਾਂ ਦੀ ਮੀਟਿੰਗ ਢੀਂਡਸਾ ਨਾਲ ਹੋ ਚੁੱਕੀ ਹੈ, ਜੋ ਕਿਸੇ ਵੇਲੇ ਵੀ ਜੈਕਾਰੇ ਛੱਡ ਸਕਦੇ ਹਨ।


author

Babita

Content Editor

Related News