ਵਿਰੋਧੀਆਂ ''ਤੇ ਵਰ੍ਹੇ ਸੁਖਬੀਰ ਬਾਦਲ, ਨਵਜੋਤ ਸਿੱਧੂ ਦੇ ਫਰੰਟ ਨੂੰ ਦੱਸਿਆ ਵਿਕਾਊ

09/28/2016 4:02:01 PM

ਬਠਿੰਡਾ : ਬਠਿੰਡਾ ''ਚ ਕਾਰਗਿਲ ਕੰਪਨੀ ਦੇ ਡਾਇਰੀ ਫੀਡ ਪਲਾਂਟ ਦਾ ਉਦਘਾਟਨ ਕਰਨ ਪੁੱਜੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ''ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਚੌਥਾ ਫਰੰਟ ਵਿਕਾਊ ਹੈ ਅਤੇ ਹਰ ਰੋਜ਼ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਫਰੰਟ ਪੈਸਿਆਂ ਦਾ ਸੌਦਾ ਕਰਨ ''ਚ ਜੁੱਟਿਆ ਹੋਇਆ ਹੈ ਅਤੇ ਇਸ ਤਾਕ ''ਚ ਹੈ ਕਿ ਕਿਹੜੀ ਪਾਰਟੀ ਉਨ੍ਹਾਂ ਨੂੰ ਜ਼ਿਆਦਾ ਪੈਸਾ ਦੇਵੇਗੀ। ਇਸ ਮੌਕੇ ਸੁਖਬੀਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ''ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਹੁਣ ਤਿੰਨ ਮਹੀਨੇ ਤੱਕ ਪੰਜਾਬ ''ਚ ਰਹਿਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਫ ਕਰਨ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਹਨ ਜਾਂ ਪੰਜਾਬ ਦੇ ਕਿਉਂਕਿ ਕੇਜਰੀਵਾਲ ਦਿੱਲੀ ਵਾਲਿਆਂ ਨਾਲ ਝੂਠੇ ਵਾਅਦੇ ਕਰਕੇ ਦਿੱਲੀ ਨੂੰ ਭੁੱਲਣ ''ਚ ਲੱਗੇ ਹਨ। ਇਸੇ ਤਰ੍ਹਾਂ ਉਹ ਕੱਲ ਪੰਜਾਬ ਨੂੰ ਭੁੱਲ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਸਿਆਸੀ ਖੇਡ ਹੈ ਅਤੇ ਇਸ ਨੂੰ ਪੰਜਾਬ ਦੇ ਨਾਲ ਕੋਈ ਲਗਾਅ ਨਹੀਂ ਹਨ, ਸਗੋਂ ਇਹ ਪਾਰਟੀ ਲੋਕਾਂ ਨੂੰ ਲੁੱਟਣ ਅਤੇ ਘਪਲੇ ਕਰਨ ''ਚ ਲੱਗੀ ਹੋਈ ਹੈ। 

Babita Marhas

News Editor

Related News